ਬਾਇਡਨ ਪ੍ਰਸ਼ਾਸਨ ਵੱਲੋਂ ਚੀਨ ਵੱਲੋਂ ਮਿਲ ਰਹੀਆਂ ਚੁਣੌਤੀਆਂ ਖਿਲਾਫ ਹਮਲਾਵਰ ਰਵੱਈਆ ਅਪਣਾਏ ਜਾਣ ਦਾ ਐਲਾਨ

412
ਰਾਸ਼ਟਰਪਤੀ ਜੋਅ ਬਾਇਡਨ।
Share

ਵਾਸ਼ਿੰਗਟਨ, 23 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਖੁਫੀਆ ਮੁਖੀ ਦੇ ਤੌਰ ’ਤੇ ਐਵਰਿਲ ਹੇਨਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਚੀਨ ਵੱਲੋਂ ਮਿਲ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮਲਾਵਰ ਰਵੱਈਆ ਅਪਣਾਏ ਜਾਣ ਦਾ ਸਮਰਥਨ ਕਰਦੀ ਹੈ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਪ੍ਰਸ਼ਾਸਨ ਵੀ ਚੀਨ ਦੇ ਪ੍ਰਤੀ ਸਖਤ ਰਵੱਈਆ ਅਪਣਾ ਚੁੱਕੇ ਹਨ, ਜਿਸ ਕਾਰਣ ਚੀਨ ਨੂੰ ਕਈ ਪਾਬੰਦੀਆਂ ਝੱਲਣੀਆਂ ਪਈਆਂ। ਐਰਵਿਲ ਨੇ ਚੀਨ ਨੂੰ ਅਮਰੀਕਾ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਖਤਰਾ ਦੱਸਦੇ ਹੋਏ ਕਿਹਾ ਕਿ ਬੀਜਿੰਗ ਵੱਲੋਂ ਮਿਲ ਰਹੀਆਂ ਚੁਣੌਤੀਆਂ ਦਾ ਹਮਲਾਵਰਤਾ ਨਾਲ ਸਾਹਮਣਾ ਕਰਨਾ ਪਵੇਗਾ।
ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਅਹੁਦੇ ਲਈ ਕਨਫਰਮੇਸ਼ਨ ਦੌਰਾਨ ਐਵਰਿਲ ਨੇ ਕਿਹਾ ਕਿ ਚੀਨ ਨੂੰ ਲੈ ਕੇ ਅਮਰੀਕਾ ਦੇ ਰਵੱਈਏ ਨੂੰ ਹੁਣ ਬਦਲਣਾ ਹੋਵੇਗਾ, ਤਾਂ ਕਿ ਚੀਨ ਦੀ ਦਾਅਵੇਦਾਰੀ ਅਤੇ ਹਮਲਾਵਰਤਾ ਦਾ ਸਾਹਮਣਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਚੀਨ ਸਾਡੀ ਸੁਰੱਖਿਆ, ਖੁਸ਼ਹਾਲੀ ਅਤੇ ਕਈ ਹੋਰ ਮਾਮਲਿਆਂ ਲਈ ਚੁਣੌਤੀ ਹੈ। ਇਸ ਲਈ ਅਸੀਂ ਜਿਨ੍ਹਾਂ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਾਂ, ਉਸ ਨਾਲ ਨਜਿੱਠਣ ਲਈ ਹਮਲਾਵਰ ਰਵੱਈਆ ਅਪਣਾਉਣਾ ਜ਼ਰੂਰੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਚੀਨ ਨੂੰ ਜਾਸੂਸੀ ਦੀ ਆਦਤ ਹੈ ਪਰ ਅਸੀਂ ਉਸ ਨੂੰ ਕਿਸੇ ਵੀ ਤਰ੍ਹਾਂ ਨਾਲ ਗੈਰ-ਕਾਨੂੰਨੀ ਕਾਰਵਾਈ ਕਰਨ ਤੋਂ ਰੋਕਾਂਗੇ।

Share