ਬਾਇਡਨ ਪ੍ਰਸ਼ਾਸਨ ਮੁਫਤ ਕੋਵਿਡ ਟੈਸਟ ਕਿੱਟਾਂ ਲਈ ਅਗਲੇ ਹਫਤੇ ਕਰੇਗਾ ਵੈਬਸਾਈਟ ਦੀ ਸ਼ੁਰੂਆਤ

233
Share

ਸੈਕਰਾਮੈਂਟੋ, 15 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਬਾਇਡਨ ਪ੍ਰਸ਼ਾਸਨ ਅਗਲੇ ਹਫਤੇ ਬੁੱਧਵਾਰ ਨੂੰ ਇਕ ਵੈੱਬਸਾਈਟ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ, ਜਿਸ ਵੈਬਸਾਈਟ ’ਤੇ ਹਰ ਅਮਰੀਕੀ ਪ੍ਰਤੀ ਵਿਅਕਤੀ 4 ਕੋਵਿਡ-19 ਟੈਸਟਿੰਗ ਕਿੱਟਾਂ ਮੁਫਤ ਲੈਣ ਲਈ ਬੇਨਤੀ ਕਰ ਸਕਦਾ ਹੈ। ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਰਿਕਾਰਡ ਪੱਧਰ ਉਪਰ ਵਧ ਰਹੇ ਕੋਵਿਡ ਮਾਮਲਿਆਂ ਕਾਰਨ ਬਾਇਡਨ ਪ੍ਰਸ਼ਾਸਨ ਨੇ 50 ਕਰੋੜ ਟੈਸਟ ਕਿੱਟਾਂ ਖਰੀਦੀਆਂ ਹਨ ਤੇ ਆਰਡਰ ਦੇਣ ਉਪਰੰਤ 7 ਤੋਂ 12 ਦਿਨਾਂ ਦੇ ਵਿਚ ਇਹ ਕਿੱਟਾਂ ਡਾਕ ਸੇਵਾ ਰਾਹੀਂ ਘਰਾਂ ’ਚ ਭੇਜ ਦਿੱਤੀਆਂ ਜਾਣਗੀਆਂ। ਇਸ ਹਫਤੇ ਦੇ ਸ਼ੁਰੂ ’ਚ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਅਰਬ ਟੈਸਟ ਕਿੱਟਾਂ ਖਰੀਦਣ ਦਾ ਐਲਾਨ ਕੀਤਾ ਸੀ।

Share