ਬਾਇਡਨ ਪ੍ਰਸ਼ਾਸਨ ਨੇ ਟਰੰਪ ਦੀ ਸਰਹੱਦ ਨੀਤੀ ਕਾਰਨ ਮਾਪਿਆਂ ਤੋਂ ਵੱਖ ਹੋਏ 100 ਬੱਚਿਆਂ ਨੂੰ ਮੁੜ ਮਿਲਵਾਇਆ

166
Share

ਵਾਸ਼ਿੰਗਟਨ, 27 ਦਸੰਬਰ (ਪੰਜਾਬ ਮੇਲ)- ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੀ ਬਰਦਾਸ਼ਤ ਨਾ ਕਰਨ ਯੋਗ ਵਾਲੀ ਸਰਹੱਦ ਨੀਤੀ ਦੇ ਚੱਲਦਿਆਂ ਅਲੱਗ ਹੋਏ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁੜ ਤੋਂ ਮਿਲਉਣ ਦੀ ਵਰਤਮਾਨ ਬਾਇਡਨ ਪ੍ਰਸ਼ਾਸਨ ਦੀ ਕੋਸ਼ਿਸ਼ ਆਪਣੇ ਪਹਿਲੇ ਸਾਲ ਦੇ ਖਤਮ ਹੋਣ ਦੇ ਨਜ਼ਦੀਕ ਆਉਣ ਦੇ ਨਾਲ ਹੀ ਤੇਜ਼ੀ ਨਾਲ ਵਧ ਰਹੀ ਹੈ।
ਗ੍ਰਹਿ ਸੁਰੱਖਿਆ ਵਿਭਾਗ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਮੌਜੂਦਾ ਪ੍ਰੋਗਰਾਮ ’ਚ ਤੇਜ਼ੀ ਲਈ ਚੁੱਕੇ ਗਏ ਕਦਮਾਂ ਤੋਂ ਬਾਅਦ 100 ਬੱਚੇ ਅਪਣੇ ਪਰਿਵਾਰਾਂ ਦੇ ਕੋਲ ਵਾਪਸ ਆ ਗਏ ਹਨ ਅਤੇ ਕਰੀਬ ਸਾਢੇ ਤਿੰਨ ਸੌ ਹੋਰ ਬੱਚਿਆਂ ਦੇ ਲਈ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ 100 ਬੱਚਿਆਂ ’ਚ ਜ਼ਿਆਦਾਤਰ ਮੱਧ ਅਮਰੀਕਾ ਤੋਂ ਹਨ। ਫੈਮਿਲੀ ਰਿਯੂਨੀਫਿਕੇਸ਼ਨ ਟਾਸਕ ਫੋਰਸ ਪ੍ਰਸ਼ਾਸਨ ਦੇ ਕਾਰਜਕਾਰੀ ਨਿਦੇਸ਼ਕ ਮਿਸ਼ੇਲ ਬਰੈਨ ਨੇ ਕਿਹਾ ਕਿ ਇਹ ਬਹੁਤ ਪਹਿਲਾਂ ਹੋ ਜਾਂਦਾ, ਤਾਂ ਮੈਨੂੰ ਚੰਗਾ ਲੱਗਦਾ। ਲੇਕਿਨ ਅਸੀਂ ਅੱਗੇ ਵਧ ਰਹੇ ਹਨ ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਸਾਡੀ ਰਫਤਾਰ ਵਧ ਰਹੀ ਹੈ।
ਰਾਸ਼ਟਰਪਤੀ ਜੋਅ ਬਾਇਡਨ ਨੇ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਉਨ੍ਹਾਂ ਪਰਿਵਾਰਾਂ ਦੇ ਮੁੜ ਮਿਲਣ ਦੇ ਲਈ ਕਾਰਜਕਾਰੀ ਆਦੇਸ਼ ਜਾਰੀ ਕੀਤੇ ਸੀ, ਜੋ ਗੈਰ ਕਾਨੂੰਨੀ ਪ੍ਰਵਾਸ ਨੂੰ ਹਤਾਸ਼ ਕਰਨ ਲਈ ਅਮਰੀਕਾ-ਮੈਕਸਿਕੋ ਸਰਹੱਦ ’ਤੇ ਪਰਿਵਾਰਾਂ ਅਤੇ ਬੱਚਿਆਂ ਨੂੰ ਜ਼ਬਰਦਸਤੀ ਅਲੱਗ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਦੇ ਚੱਲਦੇ ਅਲੱਗ ਹੋਏ ਸੀ। ਟਰੰਪ ਨੇ ਇਸ ਫੈਸਲੇ ਦੀ ਸਖ਼ਤ ਨਿੰਦਾ ਹੋਈ ਸੀ।

Share