ਬਾਇਡਨ ਪ੍ਰਸ਼ਾਸਨ ’ਚ ਕਸ਼ਮੀਰੀ ਮੂਲ ਦੀ ‘ਸਮੀਰਾ ਫਾਜ਼ਲੀ’ ਰਾਸ਼ਟਰੀ ਆਰਥਿਕ ਪ੍ਰੀਸ਼ਦ ਦੀ ਉਪ-ਨਿਰਦੇਸ਼ਕ

403
Share

ਵਾਸ਼ਿੰਗਟਨ, 1 ਮਾਰਚ (ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੇ ਕਈ ਅਮਰੀਕੀ ਲੋਕਾਂ ਨੂੰ ਆਪਣੇ ਪ੍ਰਸ਼ਾਸਨ ਵਿਚ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿਚ ਕਸ਼ਮੀਰੀ ਮੂਲ ਦੀ ਇਕ ਅਮਰੀਕੀ ਮਹਿਲਾ ਦਾ ਨਾਂ ਵੀ ਸ਼ਾਮਲ ਸੀ। ਸਮੀਰਾ ਫਾਜ਼ਲੀ ਮੌਜੂਦਾ ਵੇਲੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਵਿਚ ਰਾਸ਼ਟਰੀ ਆਰਥਿਕ ਪ੍ਰੀਸ਼ਦ ਦੀ ਉਪ-ਨਿਰਦੇਸ਼ਕ ਹੈ। ਇਸ ਤੋਂ ਪਹਿਲਾਂ ਉਹ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਸੀਨੀਅਰ ਆਰਥਿਕ ਸਲਾਹਕਾਰ ਵਜੋਂ ਕੰਮ ਕਰ ਚੁੱਕੀ ਹੈ।
ਸਮੀਰਾ ਦਾ ਜਨਮ ਅਮਰੀਕੀ ਸੂਬੇ ਨਿਊਯਾਰਕ ਦੇ ਸ਼ਹਿਰ ਬਫਲੋ ਦੇ ਇਕ ਕਸਬੇ ’ਚ ਹੋਇਆ ਸੀ। ਵਿਭਾਗ ਦੇ ਉਪ-ਨਿਰਦੇਸ਼ਕ ਵਜੋਂ ਉਨ੍ਹਾਂ ਨੂੰ ਘੱਟ ਆਮਦਨ ਵਾਲੇ ਅਮਰੀਕੀ ਨਾਗਰਿਕਾਂ ਦੀ ਸਥਿਤੀ ਵਿਚ ਸੁਧਾਰ ਕਰਨ ਲਈ ਆਰਥਿਕ ਮੁੱਦਿਆਂ ’ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੰ ਸਲਾਹ ਦੇਣ ਦਾ ਕੰਮ ਸੌਂਪਿਆ ਗਿਆ ਹੈ। ਸਮੀਰਾ ਫਾਜ਼ੀਲਾ ਦਾ ਜਨਮ ਤਾਂ ਅਮਰੀਕਾ ’ਚ ਹੋਇਆ ਪਰ ਉਨ੍ਹਾਂ ਨੇ ਆਪਣੀ ਜ਼ੱਦੀ ਜ਼ਮੀਨ ਕਸ਼ਮੀਰ ਨਾਲ ਆਪਣਾ ਸਬੰਧ ਬਣਾਈ ਰੱਖਿਆ ਹੈ।

Share