ਬਾਇਡਨ ਨੇ ਕੈਬਨਿਟ ਨਾਲ ਪਹਿਲੀ ਮੀਟਿੰਗ ਕੀਤੀ

187
Share

ਅਮਰੀਕਾ, 3 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੈਬਨਿਟ ਨਾਲ ਪਹਿਲੀ ਮੀਟਿੰਗ ਕੀਤੀ ਹੈ। ਵਾਈਟ ਹਾਊਸ ਦੇ ‘ਈਸਟ ਰੂਮ’ ਵਿਚ ਹੋਈ ਬੈਠਕ ’ਚ ਕਈ ਵਿਭਾਗਾਂ ਦੇ ਮੁਖੀਆਂ ਨੇ ਮਾਸਕ ਪਾਏ ਹੋਏ ਸਨ ਤੇ ਸਮਾਜਿਕ ਦੂਰੀ ਦਾ ਵੀ ਖਿਆਲ ਰੱਖਿਆ ਗਿਆ। ਇਸ ਮੌਕੇ ਮੀਡੀਆ ਵੀ ਹਾਜ਼ਰ ਸੀ। ਬਾਇਡਨ ਨੇ ਬੈਠਕ ਦੀ ਸ਼ੁਰੂਆਤ ਵਿਚ ਸਾਰਿਆਂ ਦਾ ਧਿਆਨ ਕੈਬਨਿਟ ਦੀ ਵਿਭਿੰਨਤਾ ਵੱਲ ਦਿਵਾਇਆ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਕੈਬਨਿਟ ਵਿਚ ਪਹਿਲੀ ਵਾਰ ਰੱਖਿਆ ਮੰਤਰੀ ਕਿਸੇ ਸਿਆਹਫਾਮ ਵਿਅਕਤੀ ਨੂੰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪਹਿਲੀ ਵਾਰ ਕਿਸੇ ਸਮਲਿੰਗੀ ਤੇ ਅਮਰੀਕੀ ਮੂਲਵਾਸੀ ਨੂੰ ਕੈਬਨਿਟ ਵਿਚ ਥਾਂ ਦਿੱਤੀ ਗਈ ਹੈ। ਬਾਇਡਨ ਨੇ ਟਿੱਪਣੀ ਕੀਤੀ ਕਿ ਕੈਬਨਿਟ ‘ਅਮਰੀਕਾ ਵਰਗੀ ਲੱਗ ਰਹੀ ਹੈ।’ ਦੱਸਣਯੋਗ ਹੈ ਕਿ ਟਰੰਪ ਦੀ ਕੈਬਨਿਟ ਵਿਚ ਜ਼ਿਆਦਾਤਰ ਗੋਰੇ ਅਤੇ ਪੁਰਸ਼ ਸਨ। ਜ਼ਿਕਰਯੋਗ ਹੈ ਕਿ ਬਾਇਡਨ ਨੇ ਇਕ ਦਿਨ ਪਹਿਲਾਂ ਹੀ ਬੁਨਿਆਦੀ ਢਾਂਚੇ ਬਾਰੇ ਆਪਣੀ ਯੋਜਨਾ ਦੱਸੀ ਸੀ। ਪੰਜ ਕੈਬਨਿਟ ਸਕੱਤਰ ਲੋਕਾਂ ਨੂੰ ਟਰਾਂਸਪੋਰਟ, ਮਕਾਨ ਤੇ ਸ਼ਹਿਰੀ ਵਿਕਾਸ, ਕਿਰਤ ਨਾਲ ਜੁੜੀਆਂ ਯੋਜਨਾਵਾਂ ਬਾਰੇ ਦੱਸਣਗੇ। ਮੀਟਿੰਗ ਵਿਚ 1.9 ਖਰਬ ਡਾਲਰ ਦੇ ਕੋਵਿਡ ਰਾਹਤ ਪੈਕੇਜ ਉਤੇ ਵੀ ਚਰਚਾ ਹੋਈ।


Share