ਬਾਇਡਨ ਦੇ ਸਹੁੰ ਚੁੱਕ ਸਮਾਗਮ ਦੇ ਉਦਘਾਟਨ ਦੀ ਰਿਹਰਸਲ ਮੁਲਤਵੀ

516
Share

ਵਾਸ਼ਿੰਗਟਨ, 16 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਦੇ ਉਦਘਾਟਨ ਲਈ ਐਤਵਾਰ ਨੂੰ ਹੋਣ ਵਾਲੀ ਰਿਹਰਸਲ ਸੁਰੱਖਿਆ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਐੱਫਬੀਆਈ ਨੇ ਚਿਤਾਵਨੀ ਦਿੱਤੀ ਹੈ ਕਿ 6 ਜਨਵਰੀ ਨੂੰ ਟਰੰਪ ਹਮਾਇਤੀਆਂ ਵੱਲੋਂ ਯੂਐੱਸ ਕੈਪੀਟਲ ’ਚ ਕੀਤੀ ਗਈ ਹਿੰਸਾ ਤੋਂ ਬਾਅਦ 16 ਤੋਂ ਲੈ ਕੇ 20 ਜਨਵਰੀ ਤੱਕ 50 ਸਟੇਟ ਕੈਪੀਟਲਾਂ ’ਚ ਹਥਿਆਰਬੰਦ ਮੁਜ਼ਾਹਰੇ ਕੀਤੇ ਜਾ ਸਕਦੇ ਹਨ ਅਤੇ ਉਹ 17 ਜਨਵਰੀ ਨੂੰ ਵਾਸ਼ਿੰਗਟਨ ਡੀਸੀ ’ਚ ਹੋਣ ਵਾਲੀ ਸਮਾਗਮ ਦੀ ਰਿਹਰਸਲ ਮੌਕੇ ਵੀ ਹਿੰਸਾ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ 18 ਜਨਵਰੀ ਨੂੰ ਹੋਣ ਵਾਲੀ ਰਿਹਰਸਲ ਮੁਲਤਵੀ ਕਰ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਬਾਇਡਨ ਦੀ ਟੀਮ ਨੇ ਸੋਮਵਾਰ ਨੂੰ ਵਿਲਮਿੰਗਟਨ ਤੋਂ ਵਾਸ਼ਿੰਗਟਨ ਤੱਕ ਦਾ ਕੀਤਾ ਜਾਣ ਵਾਲਾ ਦੌਰਾ ਵੀ ਰੱਦ ਕਰ ਦਿੱਤਾ ਹੈ। ਉੱਧਰ ਵੱਖਰੀ ਜਾਣਕਾਰੀ ਅਨੁਸਾਰ ਪੌਪ ਕਲਾਕਾਰ ਜੈਨੀਫਰ ਲੋਪੇਜ਼ ਅਤੇ ਲੇਡੀ ਗਾਗਾ ਸਮੇਤ ਕਈ ਹੋਰ ਕਲਾਕਾਰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ’ਚ ਪ੍ਰੋਗਰਾਮ ਪੇਸ਼ ਕਰਨਗੇ।

Share