ਬਾਇਡਨ ਦੀ ਰੂਸ ਨੂੰ ਚਿਤਾਵਨੀ- ਜੇਲ੍ਹ ਵਿਚ ਬੰਦ ਨਵੇਲਨੀ ਦੀ ਮੌਤ ਦੇ ਹੋਣਗੇ ਭਿਆਨਕ ਨਤੀਜੇ

273
Share

ਜਿਨੇਵਾ, 17 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਦੋਨਾਂ ਦੇਸ਼ਾਂ ’ਚ ਤਣਾਅ ’ਚ ਸਵੀਟਜ਼ਰਲੈਂਡ ਦੇ ਜਿਨੇਵਾ ਵਿਚ ਹਾਈਪ੍ਰੋਫਾਇਲ ਮੁਲਾਕਾਤ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੀ ਬੈਠਕ ਵਿਚ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ’ਤੇ ਜ਼ੋਰ ਦਿੱਤਾ। ਇਸ ਦੌਰਾਨ ਦੋ ਅਮਰੀਕੀਆਂ ਦੇ ਮਾਮਲੇ ਸ਼ਾਮਲ ਹਨ, ਜਿਨ੍ਹਾਂ ਬਾਰੇ ਬਾਇਡਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੂਸ ਵਿਚ ਗਲਤ ਤਰੀਕੇ ਨਾਲ ਕੈਦ ਕਰਕੇ ਰੱਖਿਆ ਗਿਆ ਹੈ।
ਬਾਇਡਨ ਨੇ ਇਹ ਵੀ ਕਿਹਾ ਕਿ ਉਹ ਪੁਤਿਨ ਵਿਰੋਧੀ ਨੇਤਾ ਐਲੈਕਸ ਨਵੇਲਨੀ ਵਰਗੇ ਮਾਮਲਿਆਂ ਬਾਰੇ ਆਪਣੀ ਚਿੰਤਾਵਾਂ ਨੂੰ ਚੁੱਕਦੇ ਰਹਿਣਗੇ। ਐਲੈਕਸ ਨਵੇਲਨੀ ਅਜੇ ਜੇਲ੍ਹ ਵਿਚ ਬੰਦ ਹੈ। ਬਾਇਡਨ ਨੇ ਕਿਹਾ ਕਿ ਉਹ ਮੁੱਢਲੀਆਂ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਬਾਰੇ ਚਿੰਤਾਵਾਂ ਨੂੰ ਚੁੱਕਦੇ ਰਹਿਣਗੇ ਕਿਉਂਕਿ, ਅਸੀਂ ਇੰਜ ਹੀ ਹਾਂ। ਜਿਨੇਵਾ ਵਿਚ ਪੁਤਿਨ ਨਾਲ ਕਰੀਬ ਚਾਰ ਘੰਟੇ ਦੀ ਮੁਲਾਕਾਤ ਤੋਂ ਬਾਅਦ ਬਾਇਡਨ ਨੇ ਇਹ ਟਿੱਪਣੀ ਕੀਤੀ।
ਜੋਅ ਬਾਇਡਨ ਤੋਂ ਜਦੋਂ ਪੁੱਛਿਆ ਗਿਆ ਕਿ ਜੇਕਰ ਰੂਸ ਦੇ ਸਭ ਤੋਂ ਵੱਡੇ ਵਿਰੋਧੀ ਨੇਤਾ ਐਲੈਕਸ ਨਵੇਲਨੀ ਦੀ ਮੌਤ ਜੇਲ੍ਹ ਵਿਚ ਹੋ ਗਈ ਤਾਂ? ਇਸ ’ਤੇ ਜੋਅ ਬਾਇਡਨ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਇਸ ਦੇ ਭਿਆਨਕ ਨਤੀਜੇ ਹੋਣਗੇ। ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਗੱਲਬਾਤ ਦੇ ਲਹਿਜੇ ਨੂੰ ਰਚਨਾਤਮਕ ਦੱਸਿਆ ਅਤੇ ਕਿਹਾ ਕਿ ਗੱਲਬਾਤ ਦੌਰਾਨ ਕੋਈ ਕੜਵਾਹਟ ਨਹੀਂ ਸੀ। ਪੁਤਿਨ ਨੇ ਇਹ ਟਿੱਪਣੀ ਜਿਨੇਵਾ ਵਿਚ ਇੱਕ ਬੈਠਕ ਵਿਚ ਉਨ੍ਹਾਂ ਦੀ ਅਤੇ ਬਾਇਡਨ ਦੀ ਮੁਲਾਕਾਤ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਵਿਚ ਕੀਤੀ।

Share