ਬਾਇਡਨ-ਟਰੂਡੋ ਵੱਲੋਂ ਮਜ਼ਬੂਤ ਦੁਵੱਲੇ ਰਿਸ਼ਤਿਆਂ ਨੂੰ ਨਵੀਆਂ ਉੱਚਾਈਆਂ ਵੱਲ ਲਿਜਾਣ ਲਈ ਵਚਨਬੱਧਤਾ ਦੁਹਰਾਈ

487
Share

ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਜੋਅ ਬਾਇਡਨ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੋਨ ‘ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਅਮਰੀਕਾ ਤੇ ਕੈਨੇਡਾ ਵਿਚਾਲੇ ਪਹਿਲਾਂ ਤੋਂ ਹੀ ਮਜ਼ਬੂਤ ਦੁਵੱਲੇ ਰਿਸ਼ਤਿਆਂ ਨੂੰ ਨਵੀਆਂ ਉਚਾਈਆਂ ਵੱਲ ਲਿਜਾਣ ਦੀ ਵਚਨਬੱਧਤਾ ਦੁਹਰਾਈ। ਇਸ ਦੌਰਾਨ ਉਨ੍ਹਾਂ ਕਈ ਆਲਮੀ ਮੁੱਦਿਆਂ ਜਿਵੇਂ ਕੋਵਿਡ-19 ਨਾਲ ਨਜਿੱਠਣ ਬਾਰੇ ਮਿਲ ਕੇ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ। ਅਮਰੀਕੀ ਰਾਸ਼ਟਰਪਤੀ ਬਣਨ ਜਾ ਰਹੇ ਬਾਇਡਨ ਦੀ ਕਿਸੇ ਵਿਦੇਸ਼ੀ ਆਗੂ ਨਾਲ ਇਹ ਪਹਿਲੀ ਫੋਨ ਕਾਲ ਹੈ। ਬਾਇਡਨ ਨੇ ਕਿਹਾ ਕਿ ਉਹ ਕੈਨੇਡਾ ਨਾਲ ਸਾਂਝ ਡੂੰਘੀ ਕਰਨਗੇ। ਪ੍ਰਵਾਸ, ਨਾਟੋ ਅਤੇ ਜੀ-7 ਨੂੰ ਮਜ਼ਬੂਤ ਕਰਨ ਤੇ ਜਲਵਾਯੂ ਤਬਦੀਲੀ ਜਿਹੇ ਕਈ ਮੁੱਦਿਆਂ ‘ਤੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਦੋਵਾਂ ਆਗੂਆਂ ਨੇ ਨਸਲੀ ਤੇ ਸਮਾਜਿਕ ਨਿਆਂ ਬਾਰੇ ਆਪਣੀ ਸਾਂਝੀ ਵਚਨਬੱਧਤਾ ਬਾਰੇ ਵੀ ਵਿਚਾਰ-ਚਰਚਾ ਕੀਤੀ।


Share