ਬਾਇਡਨ ਅਮਰੀਕਾ ਆਉਣ ਵਾਲੇ ਲੋਕਾਂ ਲਈ ‘ਟੀਕਾਕਰਨ’ ਕਰ ਸਕਦੇ ਨੇ ਲਾਜ਼ਮੀ

180
Share

ਵਾਸ਼ਿੰਗਟਨ, 24 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸਰਹੱਦ ਪਾਰ ਤੋਂ ਆਉਣ ਵਾਲੇ ਸਾਰੇ ਲੋਕਾਂ, ਜਿਨ੍ਹਾਂ ਵਿਚ ਟਰੱਕ ਡਰਾਈਵਰ, ਸਰਕਾਰੀ ਅਤੇ ਐਮਰਜੈਂਸੀ ਸੇਵਾ ਅਧਿਕਾਰੀ ਸ਼ਾਮਲ ਹਨ, ਦੇ ਲਈ ਪੂਰੀ ਤਰ੍ਹਾਂ ਟੀਕਾਕਰਨ ਲਾਜ਼ਮੀ ਕਰ ਸਕਦੇ ਹਨ। ਇਹ ਨਿਯਮ 22 ਜਨਵਰੀ ਤੋਂ ਲਾਗੂ ਹੋ ਸਕਦਾ ਹੈ। ਬਾਇਡਨ ਪ੍ਰਸ਼ਾਸਨ ਇਸ ਸਬੰਧ ’ਚ ਜਲਦ ਹੀ ਕੋਈ ਐਲਾਨ ਕਰ ਸਕਦਾ ਹੈ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵ੍ਹਾਈਟ ਹਾਊਸ ਨੇ ਅਕਤੂਬਰ ’ਚ ਇਸ ਨਿਯਮ ’ਤੇ ਵਿਚਾਰ ਕੀਤਾ ਸੀ। ਇਹ ਨਿਯਮ ਦੇਸ਼ ਦੀ ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਲਈ ਹੋਵੇਗਾ।
ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀਆਂ ਦੁਆਰਾ ਪਹੁੰਚਣ ਵਾਲੀਆਂ ਜ਼ਰੂਰੀ ਸੇਵਾਵਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਪੂਰੀ ਤਰ੍ਹਾਂ ਟੀਕਾਕਰਨ ਦੀ ਲੋੜ ਹੁੰਦੀ ਹੈ। ਇਹ ਨਿਯਮ ਉਨ੍ਹਾਂ ਨਾਲ ਸਬੰਧਤ ਹਨ, ਜੋ ਸੰਯੁਕਤ ਰਾਜ ਦੇ ਨਾਗਰਿਕ ਨਹੀਂ ਹਨ।
ਅਮਰੀਕੀ ਨਾਗਰਿਕ ਅਤੇ ਸਥਾਈ ਨਿਵਾਸੀ ਪਹਿਲਾਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਵਿਚ ਦਾਖਲ ਹੋ ਸਕਦੇ ਹਨ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਮੁਤਾਬਕ, ਯੂ.ਐੱਸ. ਵਿਚ 47 ਮਿਲੀਅਨ ਬਾਲਗਾਂ ਨੂੰ ਅਜੇ ਤੱਕ ਕੋਵਿਡ-19 ਵਿਰੋਧੀ ਟੀਕੇ ਨਹੀਂ ਲੱਗੇ ਹਨ।


Share