ਬਹਿਰੀਨ ਦੇ ਪ੍ਰਿੰਸ ਖਲੀਫਾ ਬਿਨ ਸਲਮਾਨ ਅਲ ਖਲੀਫਾ ਦਾ ਦਿਹਾਂਤ

580
Share

ਦੁਬਈ, 12 ਨਵੰਬਰ (ਪੰਜਾਬ ਮੇਲ)- ਬਹਿਰੀਨ ਦੇ ਪ੍ਰਿੰਸ ਖ਼ਲੀਫ਼ਾ ਬਿਨ ਸਲਮਾਨ ਅਲ ਖ਼ਲੀਫ਼ਾ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ। ਪ੍ਰਿੰਸ ਖ਼ਲੀਫ਼ਾ ਵਿਸ਼ਵ ‘ਚ ਸਭ ਤੋਂ ਵੱਧ ਸਮਾਂ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਦੇਣ ਵਾਲੇ ਪ੍ਰਧਾਨ ਮੰਤਰੀਆਂ ਵਿਚੋਂ ਇਕ ਸਨ, ਜਿਨ੍ਹਾਂ ਨੇ ਕਈ ਦਹਾਕਿਆਂ ਤੱਕ ਆਪਣੇ ਦੇਸ਼ ਦੀ ਸਰਕਾਰ ਦੀ ਅਗਵਾਈ ਕੀਤੀ। ਸਾਲ 2011 ‘ਚ ਅਰਬ ਕ੍ਰਾਂਤੀ ਦੌਰਾਨ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚੱਲਦਿਆਂ ਉਨ੍ਹਾਂ ਨੂੰ ਹਟਾਉਣ ਦੀ ਮੰਗ ਉੱਠੀ ਸੀ। ਬਹਿਰੀਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਪ੍ਰਿੰਸ ਖ਼ਲੀਫ਼ਾ ਦੇ ਦਿਹਾਂਤ ਦਾ ਐਲਾਨ ਕਰਦਿਆਂ ਦੱਸਿਆ ਕਿ ਅਮਰੀਕਾ ਦੇ ਮਾਯੋ ਕਲੀਨਿਕ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਏਜੰਸੀ ਵੱਲੋਂ ਜ਼ਿਆਦਾ ਤਫ਼ਸੀਲ ਨਹੀਂ ਦਿੱਤੀ ਗਈ। ਪ੍ਰਿੰਸ ਖ਼ਲੀਫ਼ਾ ਦਾ ਆਪਣਾ ਇਕ ਨਿੱਜੀ ਦੀਪ ਸੀ, ਜਿੱਥੇ ਉਹ ਵਿਦੇਸ਼ੀ ਸ਼ਖਸੀਅਤਾਂ ਨਾਲ ਮੁਲਾਕਾਤ ਕਰਦੇ ਸਨ। ਉਹ ਖਾੜੀ ਦੇਸ਼ਾਂ ਦੀ ਰਵਾਇਤੀ ਪ੍ਰੰਪਰਾ ਦੀ ਨੁਮਾਇੰਦਗੀ ਕਰਦੇ ਸਨ, ਜਿਸ ਵਿਚ ਸੁੰਨੀ ਅਲ ਖ਼ਲੀਫ਼ਾ ਪਰਿਵਾਰ ਪ੍ਰਤੀ ਸਮਰਥਨ ਪ੍ਰਗਟਾਉਣ ਵਾਲਿਆਂ ਦਾ ਸਨਮਾਨ ਕੀਤਾ ਜਾਂਦਾ ਸੀ।


Share