ਬਹਿਰਾਈਚ ਪ੍ਰਸ਼ਾਸਨ ਵੱਲੋਂ ਗੁਰਮੁਖੀ ’ਚ ਪੱਤਰ ਲਿਖ ਕੇ ਸਿੱਖ ਭਾਈਚਾਰੇ ਨੂੰ ਸੰਜਮ ਬਣਾ ਕੇ ਰੱਖਣ ਲਈ ਧੰਨਵਾਦ

402
Share

ਬਹਿਰਾਈਚ, 9 ਅਕਤੂਬਰ (ਪੰਜਾਬ ਮੇਲ)- ਬਹਿਰਾਈਚ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਮੁਖੀ ’ਚ ਲਿਖੇ ਇਕ ਪੱਤਰ ਰਾਹੀਂ ਸਿੱਖ ਭਾਈਚਾਰੇ ਤੱਕ ਪਹੁੰਚ ਕਰਦਿਆਂ ਉਨ੍ਹਾਂ ਵੱਲੋਂ ਲਖੀਮਪੁਰ ਖੀਰੀ ਹਿੰਸਾ ਮਗਰੋਂ ਜ਼ਾਬਤਾ/ਸੰਜਮ ਬਣਾ ਕੇ ਰੱਖਣ ਲਈ ਧੰਨਵਾਦ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਦਿਨੇਸ਼ ਚੰਦਰ ਸਿੰਘ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਦੀ ਇਸ ਪਹਿਲਕਦਮੀ ਨਾਲ ਭਾਵੇਂ ਪੀੜਤ ਕਿਸਾਨ ਪਰਿਵਾਰਾਂ ਦਾ ਦੁੱਖ ਨਹੀਂ ਘਟਣਾ, ਪਰ ਉਹ ਪ੍ਰਸ਼ਾਸਨ ਪ੍ਰਤੀ ਸਾਂਝ/ਨੇੜਤਾ ਜ਼ਰੂਰ ਮਹਿਸੂਸ ਕਰਨਗੇ। ਬਹਿਰਾਈਚ ’ਚ ਰਹਿੰਦੇ ਸਿੱਖ ਭਾਈਚਾਰੇ ਤੋਂ ਇਲਾਵਾ ਇਹ ਪੱਤਰ ਡਿਜੀਟਲ ਰੂਪ ਵਿਚ ਹੋਰਨਾਂ ਜ਼ਿਲ੍ਹਿਆਂ ਵਿਚ ਰਹਿੰਦੇ ਸਿੱਖਾਂ ਨੂੰ ਵੀ ਭੇਜਿਆ ਗਿਆ ਹੈ। ਉੱਧਰ, ਬਹਿਰਾਈਚ ਗੁਰਦੁਆਰੇ ਦੇ ਮੁੱਖ ਗ੍ਰੰਥੀ ਗਿਆਨੀ ਵਿਕਰਮ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਮੁਖੀ ਵਿਚ ਲਿਖੇ ਪੱਤਰ ਨੂੰ ਚੰਗਾ ਸੁਨੇਹਾ ਦੱਸਿਆ ਹੈ।

Share