ਬਹਿਬਲ ਗੋਲੀ ਕਾਂਡ: ਸੁਹੇਲ ਬਰਾੜ ਤੇ ਪੰਕਜ ਬਾਂਸਲ ਦੀ ਜ਼ਮਾਨਤ ਅਰਜ਼ੀ ਰੱਦ

770
ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ
Share

ਫ਼ਰੀਦਕੋਟ, 5 ਜੁਲਾਈ (ਪੰਜਾਬ ਮੇਲ)-ਬਹਿਬਲ ਗੋਲੀ ਕਾਂਡ ‘ਚ ਗ੍ਰਿਫ਼ਤਾਰ ਕੀਤੇ ਇੱਥੋਂ ਦੇ ਨੌਜਵਾਨ ਸੁਹੇਲ ਸਿੰਘ ਬਰਾੜ ਅਤੇ ਕਾਰੋਬਾਰੀ ਪੰਕਜ ਬਾਂਸਲ ਦੀਆਂ ਜ਼ਮਾਨਤ ਅਰਜ਼ੀਆਂ ਸਥਾਨਕ ਵਧੀਕ ਸ਼ੈਸਨ ਜੱਜ ਹਰਬੰਸ ਸਿੰਘ ਲੇਖੀ ਵਲੋਂ ਰੱਦ ਕਰਨ ਦਾ ਹੁਕਮ ਦਿੱਤਾ ਗਿਆ। ਵਿਸ਼ੇਸ਼ ਜਾਂਚ ਟੀਮ ਵਲੋਂ ਬਹਿਬਲ ਕਲਾਂ ਵਿਖੇ 14 ਅਕਤੂਬਰ 2015 ਨੂੰ ਵਾਪਰੇ ਗੋਲ ਕਾਂਡ ਮਾਮਲੇ ‘ਚ ਸੁਹੇਲ ਸਿੰਘ ਬਰਾੜ ਨੂੰ 16 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸਥਾਨਕ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ‘ਚੋਂ ਦੋ ਵਾਰੀ 3-3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਪੰਕਜ ਬਾਂਸਲ ਨੂੰ ਜਾਂਚ ਟੀਮ ਵਲੋਂ 20 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਸੀ।


Share