ਬਹਿਬਲਕਲਾਂ ਗੋਲੀਕਾਂਡ: ਸੁਮੇਧ ਸੈਣੀ ਅਤੇ ਉਮਰਾਨੰਗਲ ਅਦਾਲਤ ’ਚ ਹੋਏ ਪੇਸ਼

141
ਪਰਮਰਾਜ ਸਿੰਘ ਉਮਰਾਨੰਗਲ, ਸੁਮੇਧ ਸੈਣੀ,
Share

ਫਰੀਦਕੋਟ, 2 ਅਪ੍ਰੈਲ  (ਪੰਜਾਬ ਮੇਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਨਾਲ ਜੁੜੇ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਮਾਮਲੇ ’ਚ ਅੱਜ ਸਾਰੇ ਦੋਸ਼ੀਆਂ ਦੀ ਪੇਸ਼ੀ ਹੈ।ਪੁਲਸ ਸੁਰੱਖਿਆ ਦੇ ਪੁਖਤਾ ਪ੍ਰਬੰਧਾ ਹੇਠ ਅੱਜ ਸਾਬਕਾ ਡੀ.ਜੀ.ਪੀ. .ਸੁਮੇਧ ਸੈਣੀ ,ਆਈ ਜੀ ਪਰਮਰਾਜ ਉਮਰਾਨੰਗਲ, ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ,ਐਸ.ਪੀ. ਬਲਜੀਤ ਸਿੰਘ,ਪੰਕਜ ਬਾਂਸਲ,ਡੀ.ਐਸ.ਪੀ. ਬਿਕਰਮ ਸਿੰਘ ਆਦਿ ਸਾਰੇ ਮੁਲਜ਼ਮਾਂ ਦੀ ਪੇਸ਼ੀ ਫਰੀਦਕੋਟ ਦੀ ਅਦਾਲਤ ’ਚ ਹੋਈ। ਹਾਲਾਂਕਿ ਬਾਰ ਕੌਂਸਲ ਵੱਲੋਂ ਐਡੀਸ਼ਨਲ ਸੈਸ਼ਨ ਕੋਰਟ ਦਾ ਬਾਈਕਾਟ ਹੋਣ ਦੇ ਚਲਦੇ ਫਰੀਦਕੋਟ ਵਕੀਲ ਅਦਾਲਤ ’ਚ ਪੇਸ਼ ਨਹੀਂ ਸਿਰਫ ਦੂਸਰੇ ਵਕੀਲ ਹੀ ਪੇਸ਼ ਹੋਏ।ਪੇਸ਼ੀ ਤੋਂ ਬਾਅਦ ਇਨ੍ਹਾਂ ਦੋਨਾਂ ਮਾਮਲਿਆ ’ਚ ਮਾਨਯੋਗ ਅਦਾਲਤ ਵੱਲੋਂ ਅਗਲੀ ਸੁਣਵਾਈ 27 ਅਪ੍ਰੈਲ ਨਿਯੁਕਤ ਕੀਤੀ ਗਈ ਹੈ।


Share