ਬਲੋਚਿਸਤਾਨ ‘ਚ 200 ਸਾਲ ਪੁਰਾਣਾ ਗੁਰਦੁਆਰਾ 73 ਸਾਲ ਬਾਅਦ ਸਿੱਖਾਂ ਨੂੰ ਸੌਂਪਿਆ

437
Share

ਕੋਇਟਾ, 23 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਸਰਕਾਰ ਨੇ 73 ਸਾਲ ਮਗਰੋਂ ਇਥੋਂ ਦਾ 200 ਸਾਲ ਪੁਰਾਣਾ ਗੁਰਦੁਆਰਾ ਸਿੱਖਾਂ ਨੂੰ ਸੌਂਪ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਥੋਂ ਦੀ ਮਸਜਿਦ ਰੋਡ ‘ਤੇ ਸਥਿਤ ਸ੍ਰੀ ਗੁਰੂ ਸਿੰਘ ਗੁਰਦੁਆਰੇ ਨੂੰ 1947 ਤੋਂ ਸਰਕਾਰੀ ਹਾਈ ਸਕੂਲ (ਲੜਕੀਆਂ) ਵਜੋਂ ਵਰਤਿਆ ਜਾ ਰਿਹਾ ਸੀ। ਹੁਣ ਸਰਕਾਰ ਕਹਿ ਰਹੀ ਹੈ ਕਿ ਗੁਰਦੁਆਰੇ ਨੂੰ ਮੁੜ ਧਾਰਮਿਕ ਥਾਂ ‘ਚ ਤਬਦੀਲ ਕਰਕੇ ਸਿੱਖ ਭਾਈਚਾਰੇ ਨੂੰ ਸੌਂਪਣਾ ਬਲੋਚਿਸਤਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ ਹੈ। ਇਥੇ ਚੱਲ ਰਹੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਨੇੜਲੇ ਸਕੂਲਾਂ ‘ਚ ਭੇਜਿਆ ਜਾਵੇਗਾ।


Share