ਬਲੋਚਿਸਤਾਨ ‘ਚ ਅੱਤਵਾਦੀ ਵੱਲੋਂ ਮਜ਼ੂਦਰਾਂ ਦੇ ਕੈਂਪ ‘ਤੇ ਗੋਲੀਬਾਰੀ: ਚਾਰ ਮਜ਼ਦੂਰ ਹਲਾਕ

25
Share

ਕਰਾਚੀ (ਪਾਕਿਸਤਾਨ), 18 ਜੂਨ (ਪੰਜਾਬ ਮੇਲ)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਹਰਨਾਈ ਜ਼ਿਲ੍ਹੇ ਵਿਚ ਸ਼ੁੱਕਰਵਾਰ ਰਾਤ ਅੱਤਵਾਦੀਆਂ ਨੇ ਮਜ਼ਦੂਰਾਂ ਦੇ ਇਕ ਕੈਂਪ ‘ਤੇ ਗੋਲੀਬਾਰੀ ਕੀਤੀ, ਜਿਸ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਚਾਰ ਮਜ਼ਦੂਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ ਹੈ। ਇਹ ਮਜ਼ਦੂਰ ਸਰਕਾਰੀ ਉਸਾਰੀ ਯੋਜਨਾ ਲਈ ਕੰਮ ਕਰ ਰਹੇ ਸਨ। ਹੁਣ ਤੱਕ ਕਿਸੇ ਅੱਤਵਾਦੀ ਗਰੋਹ ਨੇ ਇਨ੍ਹਾਂ ਹੱਤਿਆਵਾਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।


Share