ਬਲੈਕ ਲਾਈਵਸ ਮੈਟਰ ਪ੍ਰਦਰਸ਼ਨ ’ਚ ਮੇਰੀਆਂ ਧੀਆਂ ਨੇ ਲਿਆ ਸੀ ਹਿੱਸਾ : ਓਬਾਮਾ

63
Share

ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਧੀਆਂ ਨੇ ਪਿਛਲੇ ਸਾਲ ਅਫਰੀਕੀ-ਅਮਰੀਕੀ ਨਾਗਰਿਕ ਜੌਰਜ ਫਲਾਇਡ ਦੇ ਕਤਲ ਦੇ ਵਿਰੋਧ ’ਚ ਹੋਏ ਬਲੈਕ ਲਾਈਵਸ ਮੈਟਰ (ਬੀ.ਐੱਲ.ਐੱਮ.) ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ ਅਤੇ ਉਨ੍ਹਾਂ ਦੇ ਨੈਤਿਕ ਮੁੱਲਾਂ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੈ। ਸ਼੍ਰੀ ਓਬਾਮਾ ਨੇ ਇਕ ਇੰਟਰਵਿਊ ਦੌਰਾਨ ਕਿਹਾ, ‘‘ਮੈਂ ਹਮੇਸ਼ਾ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਕਰਦਾ ਹਾਂ ਅਤੇ ਇਕ ਪਿਤਾ ਹੋਣ ਦੇ ਨਾਤੇ ਸੁਭਾਵਿਕ ਹੈ ਪਰ ਦੇਸ਼ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੀ ਭੂਮਿਕਾ ਵਿਚ ਕੀ ਸਹੀ ਅਤੇ ਕੀ ਗਲਤ ਹੈ, ਇਸ ਲਈ ਚਿੰਤਤ ਨਹੀਂ ਰਹਿੰਦਾ।’’ ਉਨ੍ਹਾਂ ਕਿਹਾ, ‘ਮੈਂ ਇਸ ਬਾਰੇ ਵਿਚ ਵੀ ਬਹੁਤ ਰਣਨੀਤਕ ਹੋਣ ਲੱਗਾ ਹਾਂ ਕਿ ਸਿਸਟਮ ਨੂੰ ਕਿਵੇਂ ਜੋੜਿਆ ਜਾਵੇ ਅਤੇ ਇਸ ਵਿਚ ਕਿਵੇਂ ਬਦਲਾਅ ਕੀਤਾ ਜਾਏ। ਮੈਂ ਸਿਰਫ਼ ਰੌਲਾ ਪਾਉਣ ਵਿਚ ਦਿਲਚਸਪੀ ਨਹੀਂ ਰੱਖਦਾ ਹਾਂ, ਸਗੋਂ ਕੀ ਕੰਮ ਕਰਦਾ ਹਾਂ, ਇਸ ਵਿਚ ਰੁਚੀ ਰੱਖਦਾ ਹਾਂ।’’
ਜ਼ਿਕਰਯੋਗ ਹੈ ਕਿ ਪਿਛਲੇ ਸਾਲ 25 ਮਈ ਨੂੰ ਮਿਨੀਐਪਲਸ ਪੁਲਿਸ ਦੀ ਹਿਰਾਸਤ ’ਚ ਜਾਰਜ ਫਲਾਇਡ ਦੀ ਮੌਤ ਦੇ ਬਾਅਦ ਅਮਰੀਕਾ ਅਤੇ ਦੁਨੀਆਂ ਭਰ ਦੇ ਕਈ ਹੋਰ ਦੇਸ਼ਾਂ ਵਿਚ ਪੁਲਿਸ ਦੀ ਬੇਰਹਿਮੀ, ਸਮਾਜਿਕ ਬੇਇਨਸਾਫ਼ੀ ਅਤੇ ਨਸਲਵਾਦ ਖ਼ਿਲਾਫ਼ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਸਨ।

Share