ਬਲਵੰਤ ਰਾਮੂਵਾਲੀਆ ਪੰਜਾਬ ਦੀ ਸਿਆਸਤ ’ਚ ਵਾਪਸੀ: ਮੁੜ ਸੁਰਜੀਤ ਕੀਤੀ ਲੋਕ ਭਲਾਈ ਪਾਰਟੀ

123
Share

ਲੁਧਿਆਣਾ, 25 ਨਵੰਬਰ (ਪੰਜਾਬ ਮੇਲ)-ਪੰਜਾਬ ਦੀ ਸਿਆਸਤ ਵਿਚੋਂ ਅਸਤੀਫ਼ਾ ਦੇ ਕੇ ਰਾਤੋ-ਰਾਤ ਯੂ.ਪੀ. ਸਰਕਾਰ ਵਿਚ ਮੰਤਰੀ ਬਣਨ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਇਕ ਵਾਰ ਫਿਰ ਪੰਜਾਬ ਦੀ ਸਿਆਸਤ ’ਚ ਪਰਤ ਆਏ ਹਨ। ਇਥੇ ਲੋਕ ਭਲਾਈ ਪਾਰਟੀ ਦੇ ਪੁਰਾਣੇ ਦਫ਼ਤਰ ’ਚ ਬਲਵੰਤ ਸਿੰਘ ਰਾਮੂਵਾਲੀਆ ਨੇ ਪਾਰਟੀ ਦੀ ਬਹਾਲੀ ਕਰਦਿਆਂ ਪੁਰਾਣੇ ਸਾਥੀਆਂ ਨੂੰ ਇਕੱਠਾ ਕੀਤਾ। ਰਾਮੂਵਾਲੀਆ ਨੇ ਆਖਿਆ ਕਿ ਬਾਦਲ ਪਰਿਵਾਰ ਪਿੱਛੇ ਲੱਗ ਕੇ ਲੋਕ ਭਲਾਈ ਪਾਰਟੀ ਨੂੰ ਭੰਗ ਕਰਨਾ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਸੀ, ਜਿਸ ਦਾ ਉਹ ਪਛਤਾਵਾ ਕਰ ਰਹੇ ਹਨ। ਉਨ੍ਹਾਂ ਇਥੇ ਇਕ ਗੱਲ ਸਾਫ਼ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਨਹੀਂ ਲੜਣਗੇ ਪਰ ਜਿਸ ਵੀ ਪਾਰਟੀ ਦਾ ਸਾਥ ਦੇਣਗੇ, ਉਸ ਦਾ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨਗੇ।

Share