ਬਲਜਿੰਦਰ ਮਾਨ ਵੱਲੋਂ 52 ਹਜ਼ਾਰ ਦੀ ਐੱਫ ਡੀ ਸਕੂਲ ਨੂੰ ਭੇਟ 

34
Share

ਮਾਹਿਲਪੁਰ, 20 ਮਈ (ਪੰਜਾਬ ਮੇਲ)- ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਦੇ ਮੁੱਖ ਅਧਿਆਪਕ ਅਤੇ ਉੱਘੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਆਪਣੀ ਸੇਵਾ ਮੁਕਤੀ ਮੌਕੇ  ਬਵੰਜਾ ਹਜ਼ਾਰ ਦੀ ਐੱਫ ਡੀ ਸਕੂਲ ਨੂੰ ਭੇਟ ਕੀਤੀ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਐੱਫ ਡੀ ਦੇ ਵਿਆਜ ਨਾਲ ਅੱਠਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੈਸ਼ ਇਨਾਮ ਦਿੱਤੇ ਜਾਇਆ ਕਰਨਗੇ।ਉਨ੍ਹਾਂ ਵੱਲੋਂ ਇਹ ਰਾਸ਼ੀ ਮਾਤਾ ਭਜਨ ਕੌਰ ਐਜੂਕੇਸ਼ਨ ਟਰੱਸਟ ਰਾਹੀਂ ਪ੍ਰਦਾਨ ਕੀਤੀ ਗਈ।
ਇਸ ਮੌਕੇ ਪਿੰਡ ਦੇ ਸਰਪੰਚ ਰਛਪਾਲ ਸਿੰਘ ਲਾਲੀ ਨੇ ਕਿਹਾ ਕਿ ਬਲਜਿੰਦਰ ਮਾਨ ਨੇ ਆਪਣੀਆਂ ਬਹੁਪੱਖੀ ਸ਼ਾਨਦਾਰ ਸੇਵਾਵਾਂ ਨਾਲ ਸਕੂਲ ਨੂੰ ਉੱਚੀਆਂ ਮੰਜ਼ਿਲਾਂ ਤੇ ਪਹੁੰਚਾਇਆ।ਪਿੰਡ ਅਤੇ ਇਲਾਕੇ ਵੱਲੋਂ ਉਨ੍ਹਾਂ ਦੀ ਦੇਣ ਨੂੰ ਸਦਾ ਯਾਦ ਰੱਖਿਆ ਜਾਵੇਗਾ ।ਉਨ੍ਹਾਂ ਦੁਆਰਾ ਤਿਆਰ ਕੀਤੇ ਵਿਦਿਆਰਥੀ ਹਰ ਖੇਤਰ ਵਿਚ ਸਫਲ ਹੋਏ ਹਨ।ਐੱਸ ਐੱਮ ਸੀ ਚੇਅਰਪਰਸਨ ਮਨਜੀਤ ਕੌਰ ਨੇ ਉਨ੍ਹਾਂ ਦੁਆਰਾ ਕੀਤੇ ਨਿੱਗਰ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਵਿੱਚ ਇਨਸਾਨੀ ਕਦਰਾਂ ਕੀਮਤਾਂ ਭਰਨ ਨੂੰ ਪਹਿਲ ਦਿੱਤੀ, ਜਿਨ੍ਹਾਂ ਦੀ ਸਾਡੇ ਸਮਾਜ ਨੂੰ ਵਿਸ਼ੇਸ਼ ਲੋੜ ਹੈ। ਬਲਜਿੰਦਰ ਮਾਨ ਨੇ ਐੱਫ ਡੀ ਸਟਾਫ ਮੈਂਬਰ ਗੁਰਪ੍ਰੀਤ ਕੌਰ, ਸਤਵੀਰ ਕੌਰ ,ਪਵਨ ਕੁਮਾਰ ਤੇ ਮਨਜਿੰਦਰ ਸਿੰਘ ਨੂੰ ਭੇਟ ਕੀਤੀ।ਇਸ ਮੌਕੇ ਵਿਦਿਆਰਥੀਆਂ ਵੱਲੋਂ ਇਕ ਰੰਗਾਰੰਗ ਪ੍ਰੋਗਰਾਮ ਵੀ  ਪੇਸ਼ ਕੀਤਾ ਗਿਆ।ਸਟਾਫ ਮੈਂਬਰ ਰਵਪ੍ਰੀਤ ਸਿੰਘ, ਰਾਜ ਰਾਣੀ, ਤਰਸੇਮ ਕੌਰ, ਇਕਬਾਲ ਬਾਨੋ, ਹਰਬੰਸ ਕੌਰ , ਬਲਵੀਰ ਕੌਰ,ਸੋਨੂੰ ਭਾਰਟਾ ਪੰਜਾਬੀ ਸਟੂਡੀਓ, ਲੇਖਕ ਜਗਜੀਤ ਸਿੰਘ ਗਣੇਸ਼ਪੁਰ,ਨੰਬਰਦਾਰ ਤਕਦੀਰ ਸਿੰਘ ਸਮੇਤ  ਐਸ ਐਮ ਸੀ ਮੈਂਬਰ, ਵਿਦਿਆਰਥੀ ਅਤੇ ਪਿੰਡ ਦੇ ਪਤਵੰਤੇ ਉਚੇਚੇ ਤੌਰ ਤੇ ਹਾਜ਼ਰ ਹੋਏ ।ਅੰਤ ਵਿਚ ਸਭ ਦਾ ਧੰਨਵਾਦ ਮੈਡਮ ਗੁਰਪ੍ਰੀਤ ਵੱਲੋਂ ਕੀਤਾ ਗਿਆ।
ਫੋਟੋ: ਮੁੱਖ ਅਧਿਆਪਕ ਬਲਜਿੰਦਰ ਮਾਨ 52  ਹਜ਼ਾਰ ਦੀ ਐੱਫ ਡੀ ਸਟਾਫ ਮੈਂਬਰ ਗੁਰਪ੍ਰੀਤ ਕੌਰ, ਪਵਨ ਕੁਮਾਰ, ਸਤਵੀਰ ਕੌਰ ਅਤੇ ਮਨਜਿੰਦਰ ਸਿੰਘ ਨੂੰ ਭੇਟ ਕਰਦੇ ਹੋਏ।


Share