ਬਰਫ਼ਬਾਰੀ ਕਾਰਨ ਅਮਰੀਕਾ ਵਿਚ ਹੋਈ 58 ਲੋਕਾਂ ਦੀ ਮੌਤ

417
Share

ਨਿਊਯਾਰਕ, 22 ਫਰਵਰੀ (ਪੰਜਾਬ ਮੇਲ)-  ਦੁਨੀਆ ਦੀ ਸੁਪਰ ਪਾਵਰ ਅਮਰੀਕਾ ਵਿਚ ਲੋਕਾਂ ਦੀ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੋਰੋਨਾ ਤੋਂ ਬਾਅਦ ਹੁਣ Îਇੱਥੇ ਠੰਡ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ। ਸਭ ਤੋਂ ਖਰਾਬ ਹਾਲਾਤ ਟੈਕਸਾਸ ਵਿਚ ਹਨ। Îਇੱਥੇ ਘਰਾਂ ਦੇ ਅੰਦਰ ਤੱਕ ਬਰਫ਼ ਜੰਮ ਗਈ ਹੈ। ਪੱਖਿਆਂ ’ਤੇ ਬਰਫ਼ ਦੀ ਪਰਤਾਂ ਚੜ੍ਹਨ ਲੱਗੀਆਂ ਹਨ। ਠੰਡ ਦੇ ਚਲਦਿਆਂ ਲੋਕ ਘਰਾਂ ਵਿਚ ਅਤੇ ਕਾਰਾਂ ਵਿਚ ਦਮ ਤੋੜ ਰਹੇ ਹਨ।

ਟੈਕਸਾਸ ਵਿਚ ਪਾਣੀ ਅਤੇ ਬਿਜਲੀ ਦਾ ਸੰਕਟ ਹੈ। ਇੱਥੇ ਹੁਣ ਸਰਕਾਰ ਵਲੋਂ ਲੋਕਾਂ ਨੂੰ ਖਾਣੇ ਦੇ ਪੈਕਟ ਵੰਡੇ ਜਾ ਰਹੇ ਹਨ। ਇਸ ਦੇ ਲਈ ਲੰਬੀ ਲੰਬੀ ਲਾਈਨਾਂ ਲੱਗ ਰਹੀਆਂ ਹਨ। ਬਰਫ਼ਬਾਰੀ ਦੇ ਚਲਦਿਆਂ ਬਿਜਲੀ ਦੇ ਗਰਿੱਡ ਫ਼ੇਲ੍ਹ ਹੋ ਗਏ। ਇਸ ਕਾਰਨ ਸੂੁਬੇ ਦੇ ਵੱਡੇ ਹਿੱਸੇ ਵਿਚ 5 ਦਿਨ ਤੱਕ ਬਿਜਲੀ , ਗੈਸ ਸਪਲਾਈ ਠੱਪ ਰਹੀ। ਜਮਾ ਦੇਣ ਵਾਲੀ ਠੰਡ ਵਿਚ ਹੀਟਰ ਨਹੀਂ ਚੱਲੇ। ਲੋਕਾਂ ਨੇ ਠੰਡ ਤੋਂ ਬਚਣ ਦੇ ਲਈ ਕਮਰਿਆਂ ਅਤੇ ਕਾਰਾਂ ਵਿਚ  ਪਹੁੰਚ ਕੇ ਖੁਦ ਨੂੰ ਪੈਕ ਕਰ ਲਿਆ। ਇਸ ਨਾਲ ਕਾਰਬਨ ਮੋਨੋਆਕਸਾਈਡ ਵਧ ਗਈ ਅਤੇ ਉਨ੍ਹਾਂ ਨੇ ਦਮ ਤੋੜ ਦਿੱਤਾ। ਕੁਝ ਦੀ ਜਾਨ ਹਾਈਪਰਥੀਮੀਆ ਕਾਰਨ ਗਈ। ਉਹਾਇਓ ਸਣੇ ਅਜਿਹੀ ਕਈ ਘਟਨਾਵਾਂ ਵਿਚ ਹੁਣ ਤੱਕ 58 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਟੈਕਸਾਸ ਵਿਚ ਭਿਆਨਕ ਸਰਦੀ ਕਾਰਨ ਪਾਣੀ ਸਪਲਾਈ ਦੇ ਪਾਈਪ ਡਟ ਗਏ, ਜਿਸ ਕਾਰਨ ਸੂਬੇ ਦੀ 2.9 ਕਰੋੜ ਵਿਚੋਂ ਅੱਧੀ ਆਬਾਦੀ ਪਾਣੀ ਦੇ ਸੰਕਟ ਨਾਲ ਜੂਝ ਰਹੀ ਹੈ। ਹਿਊਸਟਨ ਦੇ ਇੱਕ ਸਟੇਡੀਅਮ ਦੇ ਬਾਹਰ ਪਾਣੀ ਦੀ ਬੋਤਲ ਪਾਉਣ ਦੇ ਲਈ ਸੈਂਕੜੇ ਲੋਕਾਂ ਦੀ ਲਾਈਨ ਲੱਗ ਰਹੀ ਹੈ।


Share