ਬਰੈਂਪਟਨ, 12 ਜਨਵਰੀ (ਰਾਜ ਗੋਗਨਾ/ ਕੁਲਤਰਨ ਪਧਿਆਣਾ/ਪੰਜਾਬ ਮੇਲ)- ਬੀਤੀ ਰਾਤ ਕੈਨੇਡਾ ਦੇ ਹਾਈਵੇਅ 401 ਤੇ ਗੁਲਫ ਲਾਇਨ ਦੇ ਲਾਗੇ ਅਤੇ ਹਾਈਵੇਅ 6 ’ਤੇ ਸੜਕ ਹਾਦਸਾ ਵਾਪਰਿਆ। ਇਸ ਦੌਰਾਨ ਇਕ ਐੱਸ.ਯੂ.ਵੀ. ਅਤੇ ਟਰੈਕਟਰ ਟਰੇਲਰ ਵਿਚਕਾਰ ਹੋਈ ਟੱਕਰ ਵਿਚ ਦੋ ਪੰਜਾਬੀ ਮੂਲ ਦੇ ਬਰੈਂਪਟਨ ਨਿਵਾਸੀ ਨੌਜਵਾਨਾਂ ਦੀ ਮੌਤ ਹੋ ਗਈ।
ਇਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਸੰਘਾ (22) ਅਤੇ ਕੈਲੇਡਨ ਸਿਟੀ ਦਾ ਰਹਿਣ ਵਾਲਾ ਨੌਜਵਾਨ ਮੰਨਤ ਖੰਨਾ ਸਪੁੱਤਰ ਦੀਪ ਖੰਨਾ ਵਜੋਂ ਹੋਈ ਜੋ ਕਿ ਇਕ ਟਰਾਂਸਪੋਰਟਰ ਹੈ। ਜਦਕਿ ਟਰੱਕ ਟ੍ਰੇਲਰ ਦਾ ਡਰਾਈਵਰ ਸੁਰੱਖਿਅਤ ਹੈ। ਇਹ ਦਰਦਨਾਕ ਘਟਨਾ ਬੀਤੀ ਰਾਤ ਦੇ 08:30 ਵਜੇ ਦੇ ਕਰੀਬ ਵਾਪਰੀ। ਹਾਦਸੇ ਦੌਰਾਨ ਹਾਈਵੇਅ ਰਾਤ ਬੰਦ ਕਰਨ ਤੋਂ ਬਾਅਦ ਸਵੇਰੇ ਖੋਲ੍ਹਿਆ ਗਿਆ।