ਬਰੈਂਪਟਨ ’ਚ 12 ਪੰਜਾਬੀ ਨੌਜਵਾਨ ਗੰਭੀਰ ਦੋਸ਼ਾਂ ਹੇਠ ਗਿ੍ਰਫ਼ਤਾਰ

342
Share

ਬਰੈਂਪਟਨ, 28 ਦਸੰਬਰ (ਪੰਜਾਬ ਮੇਲ)- ਬਰੈਂਪਟਨ ਸ਼ਹਿਰ ’ਚ ਪੀਲ ਰੀਜਨਲ ਪੁਲਿਸ ਨੇ 12 ਪੰਜਾਬੀ ਨੌਜਵਾਨਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਜਿਨ੍ਹਾਂ ’ਤੇ 2 ਨੌਜਵਾਨਾਂ ’ਤੇ ਤਲਵਾਰਾਂ ਅਤੇ ਬੈਟ ਨਾਲ ਹਮਲਾ ਕਰਨ ਦੇ ਦੋਸ਼ ਲੱਗੇ ਹਨ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬੀਤੀ 14 ਦਸੰਬਰ ਨੂੰ ਰਾਤ ਲਗਭਗ 1 ਵਜੇ ਬਰੈਂਪਟਨ ਦੇ ਕੈਨੇਡੀ ਰੋਡ ਅਤੇ ਰੂਥ ਐਵੇਨਿਊ ਖੇਤਰ ’ਚ ਦੋ ਨੌਜਵਾਨ ਪੈਦਲ ਜਾ ਰਹੇ ਸਨ। ਇਸੇ ਦੌਰਾਨ ਇਨ੍ਹਾਂ ਨੌਜਵਾਨਾਂ ’ਤੇ 10-12 ਵਿਅਕਤੀਆਂ ਨੇ ਬੈਟ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜਿਸ ’ਚ ਇਹ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਅਤੇ ਇਨ੍ਹਾਂ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਰੈਂਪਟਨ ਦੇ 12 ਪੰਜਾਬੀ ਨੌਜਵਾਨਾਂ ਨੂੰ ਗਿ੍ਰਫ਼ਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਨਰਿੰਦਰ ਸਿੰਘ (27), ਕਿਰਨਦੀਪ ਸਿੰਘ (22), ਬਲਜੀਤ ਭੱਟਾ (22), ਹਰਮਨਪ੍ਰੀਤ ਸਿੰਘ (22), ਬਲਦੀਪ ਮਾਂਗਟ (22), ਅਰਮਾਨਦੀਪ ਗਰੇਵਾਲ (20), ਸੁਨੀਲ ਕੁਮਾਰ (23), ਹਰਜੋਤ ਢਿੱਲੋਂ (22), ਪ੍ਰਭਜੋਤ ਸਿੰਘ (21), ਨਿਸ਼ਜੋਤ ਸਿੰਘ (21), ਦਿਲਪ੍ਰੀਤ ਸਿੱਧੂ (21) ਅਤੇ ਗੁਰਬੀਰ ਢਿੱਲੋਂ (22) ਵਜੋਂ ਹੋਈ।
ਹਾਲਾਂਕਿ ਗਿ੍ਰਫ਼ਤਾਰ ਕੀਤੇ ਗਏ ਸਾਰੇ 12 ਪੰਜਾਬੀਆਂ ਨੂੰ ਪੁਲਿਸ ਨੇ ਬਾਅਦ ’ਚ ਰਿਹਾਅ ਕਰ ਦਿੱਤਾ ਅਤੇ ਹੁਣ ਇਨ੍ਹਾਂ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਕੀਤਾ ਜਾਵੇਗਾ, ਜਿਸ ਦੀ ਤਰੀਖ ਬਾਅਦ ਵਿਚ ਤੈਅ ਕੀਤੀ ਜਾਵੇਗੀ। ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਸਬੰਧੀ ਕੋਈ ਵੀਡੀਓ ਫੁਟੇਜ ਜਾਂ ਕੋਈ ਹੋਰ ਸੂਚਨਾ ਹੈ, ਤਾਂ ਉਹ ਸੰਪਰਕ ਕਰ ਸਕਦਾ ਹੈ।

Share