ਬਰੈਂਪਟਨ ’ਚ ਫ਼ਿਰੌਤੀ ਵਸੂਲਣ ਦੇ ਦੋਸ਼ ’ਚ ਤਿੰਨ ਪੰਜਾਬੀ ਨੌਜਵਾਨ ਗਿ੍ਰਫ਼ਤਾਰ

85
Share

ਟੋਰਾਂਟੋ, 7 ਮਈ (ਪੰਜਾਬ ਮੇਲ)- ਦੇਸ਼ ਦੀ ਰੈਵੇਨਿਊ ਏਜੰਸੀ ਦੇ ਨਾਮ ’ਤੇ 80 ਸਾਲਾ ਵਿਅਕਤੀ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਕੈਨੇਡਾ ’ਚ ਗਿ੍ਰਫਤਾਰ ਕੀਤਾ ਗਿਆ ਹੈ। ਬਰੈਂਪਟਨ ਦੇ 19 ਸਾਲਾ ਤਰਨਵੀਰ ਸਿੰਘ, 19 ਸਾਲਾ ਰਣਵੀਰ ਸਿੰਘ ਅਤੇ 21 ਸਾਲਾ ਚਮਨਜੋਤ ਸਿੰਘ ਉੱਤੇ ਫ਼ਿਰੌਤੀ, ਅਪਰਾਧ ਕਰਨ ਦੀ ਸਾਜਿਸ਼ ਰਚਣ ਅਤੇ ਅਪਰਾਧ ਦੁਆਰਾ ਹਾਸਲ ਕੀਤੀ ਜਾਇਦਾਦ ਉੱਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ ਸਨ। ਮੁਲਜ਼ਮਾਂ ਨੇ 3 ਮਈ ਨੂੰ ਪੀੜਤ ਨੂੰ ਫੋਨ ਕੀਤਾ ਕਿ ਉਹ ਕੈਨੇਡਾ ਰੈਵੀਨਿਊ ਏਜੰਸੀ (ਸੀ.ਆਰ.ਏ.) ਤੋਂ ਹਨ ਤੇ ਉਹ ਬੈਂਕ ਜਾ ਕੇ 10,000 ਡਾਲਰ ਕਢਵਾਏ ਤੇ ਫਿਰ ਬਰੈਂਪਟਨ ਦੇ ਪਤੇ ’ਤੇ ਪੈਸੇ ਭੇਜ ਦੇਵੇ। ਪੀੜਤ ਧਮਕੀ ਦਿੱਤੀ ਗਈ ਕਿ ਜੇ ਉਹ ਉਨ੍ਹਾਂ ਮੁਤਾਬਕ ਨਹੀਂ ਕਰੇਗੀ ਤਾਂ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਜਾਲ ਵਿਛਾਇਆ ਤੇ ਜਦੋਂ ਇੱਕ ਨੌਜਵਾਨ ਪੈਸੇ ਦਾ ਪੈਕੇਟ ਲੈਣ ਲਈ ਪਹੁੰਚਿਆ, ਤਾਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਤੋਂ ਬਾਅਦ ਹੋਰ ਗਿ੍ਰਫ਼ਤਾਰੀਆਂ ਵੀ ਕੀਤੀਆਂ ਗਈਆਂ। ਪੁਲਿਸ ਨੇ ਦੱਸਿਆ ਕਿ ਸਾਰਾ ਪੈਸਾ ਬਰਾਮਦ ਕਰ ਲਿਆ ਗਿਆ ਅਤੇ ਪੀੜਤ ਨੂੰ ਵਾਪਸ ਕਰ ਦਿੱਤਾ ਗਿਆ। ਗਿ੍ਰਫਤਾਰ ਕੀਤੇ ਗਏ ਤਿੰਨ ਵਿਅਕਤੀ 10 ਜੂਨ ਨੂੰ ਅਦਾਲਤ ’ਚ ਪੇਸ਼ ਕੀਤੇ ਜਾਣਗੇ।

Share