ਬਰੈਂਪਟਨ ’ਚ ਪੰਜਾਬੀ ਨੌਜਵਾਨ ਲਖਵੀਰ ਸਿੰਘ ਬੈਂਸ ਦਾ ਕਤਲ

76
Share

-ਦੋਸਤ ਹੀ ਨਿਕਲਿਆ ਕਾਤਲ
ਨਿਊਯਾਰਕ/ਬਰੈਂਪਟਨ, 8 ਅਗਸਤ (ਰਾਜ ਗੋਗਨਾ/ਪੰਜਾਬ ਮੇਲ) – ਕੈਨੇਡਾ ਦੇ ਬਰੈਂਪਟਨ ’ਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਦਾ ਇੱਕ ਫਾਰਮ ਹਾਊਸ ਵਿਚ ਬੀਤੇ ਦਿਨੀਂ ਕਤਲ ਕੀਤੇ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਾਰੇ ਗਏ ਅੰਤਰਰਾਸ਼ਟਰੀ ਵਿਦਿਆਰਥੀ ਲਖਬੀਰ ਸਿੰਘ ਬੈਂਸ ਉਰਫ (ਲੱਕੀ) ਦੇ ਮਾਮਲੇ ’ਚ ਕੈਨੇਡਾ ਦੀ ਪੀਲ ਪੁਲਿਸ ਵੱਲੋਂ ਉਸ ਦੇ ਹੀ ਇਕ ਦੋਸਤ ਸ਼ਰਨਦੀਪ ਕੁਮਾਰ ਨੂੰ ਗਿ੍ਰਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ, ਜਿਸ ਦੀ ਕੋਰਟ ਵਿਚ ਪੇਸ਼ੀ 2 ਸਤੰਬਰ ਦੀ ਪਈ ਹੈ। ਮਿ੍ਰਤਕ ਲਖਬੀਰ ਸਿੰਘ ਬੈਂਸ ਦਾ ਪਿਛੋਕੜ ਪੰਜਾਬ ਦੇ ਬਲਾਚੌਰ ਨਾਲ ਸੀ।
ਉਥੇ ਹੀ ਕੈਨੇਡਾ ਦੇ ਬਰੈਂਪਟਨ ’ਚ ਰਹਿੰਦੇ ਇਕ ਹੋਰ 31 ਸਾਲਾ ਪੰਜਾਬੀ ਨੌਜਵਾਨ ਲਕਸ਼ਬੀਰ ਸਿੰਘ ਸੰਘੇੜਾ ਦੀ ਜੌਰਜੀਅਨ ਬੇਅ (ਨਦੀ) ਵਿਚ ਡੁੱਬਣ ਨਾਲ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਮਿ੍ਰਤਕ ਲਖਸ਼ਬੀਰ ਸਿੰਘ ਸੰਘੇੜਾ ਨੂੰ ਉੱਥੇ ਕੋਲ ਖੜ੍ਹੇ ਲੋਕ ਪਾਣੀ ਵਿਚੋਂ ਬਾਹਰ ਕੱਢ ਕੇ ਨੇੜਲੇ ਕਲੀਨਿਕ ਵਿਚ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਇੱਥੇ ਦੱਸਣਯੋਗ ਹੈ ਕਿ ਬਹੁਤ ਵਾਰ ਐਡਵਾਇਜ਼ਰੀ ਜਾਰੀ ਕਰਨ ਦੇ ਬਾਵਜੂਦ ਵੀ ਇੱਥੇ ਪਾਣੀ ਵਿਚ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਲਾ ਬੰਦ ਨਹੀਂ ਹੋ ਰਿਹਾ ਹੈ।

Share