ਬਰੈਂਪਟਨ ’ਚ ਪੰਜਾਬੀ ਟਰੱਕ ਡਰਾਈਵਰ ਸ਼ਰਾਬ ਪੀ ਕੇ ਪੈਟਰੋਲ ਨਾਲ ਭਰੇ ਟੈਂਕ ਟਰੇਲਰ ਨੂੰ ਚਲਾਉਣ ਦੇ ਦੋਸ਼ ਹੇਠ ਗਿ੍ਰਫ਼ਤਾਰ

70
Share

ਬਰੈਂਪਟਨ, 9 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਓਨਟਾਰੀਓ ਦੇ ਹਾਈਵੇਅ 401 ’ਤੇ ਸ਼ਰਾਬੀ ਹੋ ਕੇ ਇਕ ਪੈਟਰੋਲੀਅਮ ਨਾਲ ਭਰੇ ਟੈਂਡਮ ਟੈਂਕ ਟਰੇਲਰ ਨੂੰ ਲਾਪ੍ਰਵਾਹੀ ਨਾਲ ਚਲਾ ਰਹੇ ਬਰੈਂਪਟਨ ਦੇ ਇਕ 63 ਸਾਲਾ ਟਰੱਕ ਡਰਾਈਵਰ ਮਨਜਿੰਦਰ ਬਰਾੜ ਨੂੰ ਓਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਟੈਂਕ ਵਿਚ 57000 ਹਜ਼ਾਰ ਲੀਟਰ ਪੈਟਰੋਲੀਅਮ ਪਦਾਰਥ ਸੀ, ਜੋ ਬੇਹੱਦ ਜਲਨਸ਼ੀਲ ਹੁੰਦਾ ਹੈ।
ਬੀਤੇ ਦਿਨੀਂ ਸਵੇਰੇ 10 ਵਜੇ ਦੇ ਕਰੀਬ ਹਾਈਵੇਅ 401 ’ਤੇ ਇੱਕ ਟੈਂਡਮ ਟੈਂਕਰ ਟਰੱਕ ਲਾਈਨਾਂ ਨੂੰ ਕੱਟਦਾ ਹੋਇਆ ਜਾ ਰਿਹਾ ਸੀ। ਸ਼ੱਕ ਪੈਣ ’ਤੇ ਜਦੋਂ ਪੁਲਿਸ ਨੇ ਟਰੱਕ ਨੂੰ ਰੋਕਿਆ, ਤਾਂ ਡਰਾਈਵਰ ਕੋਲੋਂ ਸ਼ਰਾਬ ਦੀ ਮੁਸ਼ਕ ਆ ਰਹੀ ਸੀ। ਉਸ ਤੋਂ ਬਾਅਦ ਉਸ ਦਾ ਐਲਕੋਹਲ ਟੈਸਟ ਕੀਤਾ ਗਿਆ, ਜਿਸ ਵਿਚ ਡਰਾਈਵਰ ਸ਼ਰਾਬੀ ਪਾਇਆ ਗਿਆ। ਐਲਕੋਹਲ ਲੈਵਲ 80 ਪਲੱਸ ਸੀ। ਪੁਲਿਸ ਵੱਲੋ ਟਰੱਕ ਟੈਂਕਰ ਕਬਜ਼ੇ ’ਚ ਲੈ ਕੇ ਡਰਾਈਵਰ ਨੂੰ ਗਿ੍ਰਫ਼ਤਾਰ ਕਰਕੇ ਉਸ ਦਾ ਲਾਈਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ।
ਡਰਾਈਵਰ ਨੇ ਆਪਣੀ ਲਾੱਗ ਬੁੱਕ ਨਾਲ ਵੀ ਛੇੜਛਾੜ ਕੀਤੀ ਹੋਈ ਸੀ। ਹੁਣ ਡਰਾਈਵਰ 7 ਜੁਲਾਈ ਨੂੰ ਓਨਟਾਰੀਓ ਕੋਰਟ ਆਫ ਜਸਟਿਸ ਵਿਖੇ ਪੇਸ਼ ਹੋਵੇਗਾ।

Share