ਬਰੈਂਪਟਨ, 6 ਜੂਨ (ਪੰਜਾਬ ਮੇਲ)- ਕੈਨੇਡਾ ’ਚ ਬਰੈਂਪਟਨ ਸ਼ਹਿਰ ’ਚ ਦਲਬੀਰ ਕੌਰ ਰੰਧਾਵਾ (64) ਦਾ ਕਤਲ ਕਰਨ ਦੇ ਦੋਸ਼ ਹੇਠ ਉਸ ਦਾ ਪਤੀ ਜਰਨੈਲ ਸਿੰਘ ਰੰਧਾਵਾ (64) ਨੂੰ ਪੁਲਿਸ ਵਲੋਂ ਗਿ੍ਰਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਵਾਰਡ 9 ’ਚ ਦਲਬੀਰ ਕੌਰ ਰੰਧਾਵਾ ਨੂੰ ਰਾਹ ’ਚ ਗੰਭੀਰ ਜ਼ਖਮੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਦੀ ਹਾਜ਼ਰੀ ਕਈ ਘੰਟੇ ਬਣੀ ਰਹੀ। ਪੁਲਿਸ ਨੂੰ ਸ਼ੁਰੂ ਤੋਂ ਹੀ ਮਾਮਲਾ ਸ਼ੱਕੀ ਜਾਪਦਾ ਸੀ, ਜਿਸ ਕਰਕੇ ਇਸ ਕੇਸ ਦੀ ਜਾਂਚ ਇਰਾਦਾ ਕਤਲ ਵਜੋਂ ਸ਼ੁਰੂ ਕੀਤੀ ਗਈ ਸੀ। ਮੌਕੇ ਦੇ ਇਕ ਗਵਾਹ ਨੇ ਪੁਲਿਸ ਨੂੰ ਦੱਸਿਆ ਸੀ ਕਿ ਇਹ ਜੋੜਾ ਰਾਹ ’ਚ ਤੁਰਿਆ ਜਾਂਦਾ ਆਪਸ ’ਚ ਬਹਿਸ ਰਿਹਾ ਸੀ। ਪਰ ਕੁਝ ਦੇਰ ਬਾਅਦ ਉੱਥੋਂ ਬੀਬੀ ਰੰਧਾਵਾ ਦੇ ਜ਼ਖਮੀ ਹੋਣ ਬਾਰੇ ਪਤਾ ਲੱਗਾ ਸੀ। ਪੁਲਿਸ ਵਲੋਂ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।