ਬਰੈਂਪਟਨ ’ਚ ਇਕ ਘਰ ’ਚ ਭਿਆਨਕ ਅੱਗ ਲੱਗਣ ਕਾਰਨ 3 ਬੱਚਿਆਂ ਦੀ ਦਰਦਨਾਕ ਮੌਤ

241
Share

ਨਿਊਯਾਰਕ/ਬਰੈਂਪਟਨ, 22 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਬਰੈਂਪਟਨ ਟੋਰਬਰਾਮ ਰੋਡ ਅਤੇ ਕਲਾਰਕ ਬੁਲੇਵਾਰਡ ਦੇ ਖੇਤਰ ਵਿਚ ਸਥਿਤ ਇਕ ਘਰ ਵਿਚ ਵੀਰਵਾਰ ਸਵੇਰੇ ਸਵਾ 9 ਵਜੇ ਦੇ ਕਰੀਬ ਅੱਗ ਲੱਗਣ ਕਾਰਨ 3 ਬੱਚਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ 9, 12, 15 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਘਰ ਅੰਦਰ ਮੌਜੂਦ ਬੱਚਿਆਂ ਨੂੰ ਬਚਾਉਣ ਬਹੁਤ ਯਤਨ ਕੀਤੇ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਪੀਲ ਪੁਲਿਸ ਕਾਂਸਟੇਬਲ ਅਖਿਲ ਮੂਕਨ ਨੇ ਕਿਹਾ, ‘ਘਰ ’ਚ ਲੱਗੀ ਅੱਗ ਕਾਰਨ ਇਕੋ ਪਰਿਵਾਰ ਦੇ 3 ਬੱਚਿਆਂ ਦੀ ਮੌਤ ਹੋ ਗਈ ਹੈ, ਜੋ ਕਿ ਬਹੁਤ ਹੀ ਦੁਖ਼ਦਾਈ ਹੈ।’ ਪੀਲ ਪੈਰਾਮੈਡਿਕਸ ਸੁਪ

Share