ਬਰਨਬੀ ਵਿਖੇ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ

128
Share

ਬਰਨਬੀ, 15 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਬਰਨਬੀ ਵਿਖੇ ਵੈਨਕੂਵਰ ਨਿਵਾਸੀ ਭਾਰਤੀ ਮੂਲ ਦੇ 44 ਸਾਲਾ ਨੀਲ ਪ੍ਰਤਾਪ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਂਚ ਏਜੰਸੀ ਇੰਟੈਗਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਦੇ ਬੁਲਾਰੇ ਸਾਰਜੈਂਟ ਫਰੈਂਕ ਜੈਂਗ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਰਨਬੀ ਦੇ 6100 ਬਲਾਕ ਤੇ ਮਕੀ ਐਵੇਨਿਊ ਨੇੜੇ ਇਕ ਵਿਅਕਤੀ ਦੇ ਗੋਲੀਆਂ ਮਾਰੀਆਂ ਹਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਗੰਭੀਰ ਜ਼ਖ਼ਮੀ ਹੋਏ ਨੀਲ ਪ੍ਰਤਾਪ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਕੁਝ ਸਮਾਂ ਬਾਅਦ ਉਸ ਦੀ ਮੌਤ ਹੋ ਗਈ। ਨੀਲ ਪ੍ਰਤਾਪ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ। ਉਸ ਦਾ ਕਤਲ ਕਿਸ ਨੇ ਤੇ ਕਿਉਂ ਕੀਤਾ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਬੀਤੇ ਸਵਾ ਮਹੀਨੇ ’ਚ ਵੈਨਕੂਵਰ ਇਲਾਕੇ ’ਚ 8 ਕਤਲ ਹੋ ਚੁੱਕੇ ਹਨ।

Share