ਬਰਤਾਨੀਆ ਵੱਲੋਂ ਵਿਦੇਸ਼ੀ ਸਮਾਜਿਕ ਦੇਖਭਾਲ ਕਾਮਿਆਂ, ਘਰੇਲੂ ਸਹਾਇਕਾਂ ਦੇ ਵੀਜ਼ਾ ਨੇਮਾਂ ’ਚ ਢਿੱਲ

1903
Share

ਲੰਡਨ, 25 ਦਸੰਬਰ (ਪੰਜਾਬ ਮੇਲ)- ਬਰਤਾਨੀਆ ਨੇ ਭਾਰਤ ਸਣੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਸਮਾਜਿਕ ਦੇਖਭਾਲ ਕਾਮਿਆਂ, ਦੇਖਭਾਲ ਸਹਾਇਕਾਂ, ਘਰੇਲੂ ਸਹਾਇਕਾਂ ਦੇ ਵੀਜ਼ਾ ਨੇਮਾਂ ਵਿਚ ਢਿੱਲ ਦਿੱਤੀ ਹੈ। ਇਸ ਸ਼੍ਰੇਣੀ ਵਿਚ ਆਉਣ ਵਾਲੇ ਕਾਮੇ ਜਲਦੀ ਹੀ ਬਰਤਾਨਵੀ ਸਿਹਤ ਤੇ ਦੇਖਭਾਲ ਵੀਜ਼ਾ ਲਈ 12 ਮਹੀਨੇ ਵਾਸਤੇ ਯੋਗ ਹੋਣਗੇ। ਸਰਕਾਰ ਨੇ ਇਹ ਅਸਥਾਈ ਕਦਮ ਇਸ ਖੇਤਰ ਵਿਚ ਕਾਮਿਆਂ ਦੀ ਘਾਟ ਦੇ ਮੱਦੇਨਜ਼ਰ ਉਠਾਇਆ ਹੈ। ਬਰਤਾਨਵੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੋਜਨਾ ਵਿਚ ਅਸਥਾਈ ਬਦਲਾਅ ਮਗਰੋਂ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਕਾਮਿਆਂ ਦੀ ਗਿਣਤੀ ਵਧਾਉਣ ਲਈ ਹਜ਼ਾਰਾਂ ਵਾਧੂ ਦੇਖਭਾਲ ਕਾਮਿਆਂ ਦੀ ਭਰਤੀ ਕੀਤੀ ਜਾ ਸਕੇਗੀ। ਸਰਕਾਰ ਨੇ ਦੱਸਿਆ ਕਿ ਇਹ ਵਾਧੂ ਕਾਮੇ ਉਸ ਵੱਲੋਂ ਸਹਾਇਤਾ ਪ੍ਰਾਪਤ ਦੇਖਭਾਲ ਕੇਂਦਰਾਂ ਤੋਂ ਇਲਾਵਾ ਬਜ਼ਰੁਗਾਂ ਅਤੇ ਅੰਗਹੀਣਾਂ ਦੀ ਉਨ੍ਹਾਂ ਦੇ ਘਰ ਵਿਚ ਹੀ ਦੇਖਭਾਲ ਕਰਨ ਵਿਚ ਸਹਾਇਤਾ ਕਰ ਸਕਣਗੇ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ, ‘‘ਦੇਖਭਾਲ ਖੇਤਰ ਮਹਾਮਾਰੀ ਕਰ ਕੇ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਕਰ ਕੇ ਅਸੀਂ ਸਿਹਤ ਤੇ ਦੇਖਭਾਲ ਵੀਜ਼ਾ ਨੇਮਾਂ ਵਿਚ ਬਦਲਾਅ ਕੀਤਾ ਹੈ।’’

Share