ਬਰਤਾਨੀਆ ਵੱਲੋਂ ਨਵੇਂ ਸਾਲ ਮੌਕੇ ਬੂਸਟਰ ਡੋਜ਼ ਲਗਾਉਣ ’ਤੇ ਜ਼ੋਰ

1831
Share

ਲੰਡਨ, 30 ਦਸੰਬਰ (ਪੰਜਾਬ ਮੇਲ)- ਬਰਤਾਨੀਆ ਦੇ ਕੋਵਿਡ ਟੀਕਾਕਰਨ ਪ੍ਰੋਗਰਾਮ ਦੇ ਮੁਖੀ ਨੇ ਕਿਹਾ ਕਿ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਬੁੱਧਵਾਰ ਤੋਂ ਹਜ਼ਾਰਾਂ ਲੋਕਾਂ ਨਾਲ ਸੰਪਰਕ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਕੋਰੋਨਾ ਖ਼ਿਲਾਫ਼ ਟੀਕੇ ਦੀ ਬੂਸਟਰ ਖੁਰਾਕ ਲੈਣ ਲਈ ਰਜਿਸਟਰ ਹੋਣ ਦੀ ਅਪੀਲ ਕਰ ਰਹੀ ਹੈ। ਇੰਗਲੈਂਡ ’ਚ ਕੋਰੋਨਾ ਵਾਇਰਸ ਦੇ ਓਮੀਕਰੋਨ ਪ੍ਰਕਿਰਤੀ ਕਾਰਨ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਪਰ ਇਨਫੈਕਟਿਡ ਲੋਕਾਂ ਦੇ ਹਸਪਤਾਲ ’ਚ ਭਰਤੀ ਹੋਣ ਦੇ ਮਾਮਲੇ ਪਹਿਲਾਂ ਵਾਂਗ ਨਹੀਂ ਵਧੇ ਹਨ। ਕੋਵਿਡ ਸੰਕਰਮਣ ਦੇ ਮੰਗਲਵਾਰ ਦੇ ਅੰਕੜਿਆਂ ’ਚ ਸਿਰਫ਼ ਇੰਗਲੈਂਡ ਅਤੇ ਵੇਲਜ਼ ’ਚ ਕਿ੍ਰਸਮਸ ਦੀਆਂ ਛੁੱਟੀਆਂ ਦੌਰਾਨ ਇਨਫੈਕਟਿਡ ਲੋਕਾਂ ਦੀ ਗਿਣਤੀ ਸ਼ਾਮਲ ਹੈ ਅਤੇ ਅਗਲੇ ਸਾਲ ਜਨਵਰੀ ਦੇ ਸ਼ੁਰੂ ’ਚ ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਸਮੇਤ ਪੂਰੇ ਬਿ੍ਰਟੇਨ ਦੇ ਅੰਕੜੇ ਆਉਣ ਦੀ ਉਮੀਦ ਹੈ। ਸੋਮਵਾਰ ਨੂੰ ਲਗਭਗ 2.5 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਸੀ। ਐੱਨ.ਐੱਚ.ਐੱਸ. ਕੋਵਿਡ ਟੀਕਾਕਰਨ ਪ੍ਰੋਗਰਾਮ ਦੀ ਮੁਖੀ ਡਾ. ਐਮਿਲੀ ਲੌਸਨ ਨੇ ਕਿਹਾ ਕਿ ਅਸੀਂ ਇਸ ਹਫ਼ਤੇ ਹਜ਼ਾਰਾਂ ਲੋਕਾਂ ਨਾਲ ਸੰਪਰਕ ਕਰ ਰਹੇ ਹਾਂ, ਤਾਂ ਜੋ ਉਨ੍ਹਾਂ ਨੂੰ ਓਮੀਕਰੋਨ ਦੇ ਖ਼ਤਰੇ ਤੋਂ ਵੱਧ ਤੋਂ ਵੱਧ ਸੁਰੱਖਿਆ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਜਾ ਸਕੇ।

Share