ਬਰਤਾਨੀਆ ਵਿਚ 25 ਫਰਵਰੀ ਤੱਕ ਵਧਾਇਆ ਭਗੌੜੇ ਨੀਰਵ ਮੋਦੀ ਦਾ ਰਿਮਾਂਡ

103
Share

ਲੰਡਨ, 6 ਫਰਵਰੀ (ਪੰਜਾਬ ਮੇਲ)- ਲੋੜੀਂਦੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵੈਸਟਮਿੰਸਟਰ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਲੰਡਨ ਦੀ ਜੇਲ੍ਹ ਤੋਂ ਵੀਡੀਓ Çਲੰਕ ਦੇ ਜ਼ਰੀਏ ਪੇਸ਼ ਹੋਇਆ। ਅਦਾਲਤ ਨੇ ਉਸ ਦੀ ਰਿਮਾਂਡ 25 ਫਰਵਰੀ ਤੱਕ ਦੇ ਲੲਂੀ ਵਧਾ ਦਿੱਤੀ, ਜਦ ਉਸ ਦੀ  ਹਵਾਲਗੀ ਦੇ ਮਾਮਲੇ ਵਿਚ ਫੈਸਲਾ ਸੁਣਾਇਆ ਜਾਵੇਗਾ। ਜ਼ਿਲ੍ਹਾ ਜਸਟਿਸ ਅੰਗਸ ਹੈਮਿਲਟਨ ਨੇ ਨੀਰਵ ਨੂੰ ਸੂਚਿਤ ਕੀਤਾ ਕਿ ਇਸ ਗੱਲ ਦੀ ਜ਼ਿਆਦਾ ਸੰਭਾਵਨਾ ਹੈ ਕਿ ਫੈਸਲਾ ਸੁਣਾਏ ਜਾਣ ਦੇ ਦਿਨ ਫੇਰ ਤੋਂ ਵੀਡੀਓ Çਲੰਕ ਦੇ ਜ਼ਰੀਏ ਉਸ ਨੂੰ ਮੁੜ ਹਾਜ਼ਰ ਰਹਿਣਾ ਪਵੇਗਾ।

ਦਰਅਸਲ, ਅਦਾਲਤ ਤਦ ਇਸ ਬਾਰੇ ਵਿਚ ਇਹ ਫੈਸਲਾ ਸੁਣਾਵੇਗੀ ਕਿ ਕੀ 49 ਸਾਲਾ ਹੀਰਾ ਕਾਰੋਬਾਰੀ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਵਿਚ ਭਾਰਤ ਦੀ ਅਦਾਲਤਾਂ ਵਿਚ ਮਾਮਲੇ ਦਾ ਜਵਾਬ ਦੇਵੇ। ਭਾਰਤੀ ਅਧਿਕਾਰੀਆਂ ਵਲੋਂ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ ਅਪਣੀ ਦਲੀਲ ਵਿਚ ਨੀਰਵ ਦੇ ਖ਼ਿਲਾਫ਼ ਧੋਖਾਧੜੀ ਅਤੇ ਮਨੀ ਲਾਂਡਰਿੰਗ ਦਾ ਮਾਮਲਾ ਬਣਾਉਣ ’ਤੇ ਜ਼ੋਰ ਦਿੱਤਾ ਹੈ। ਨੀਰਵ, 19 ਮਾਰਚ, 2019 ਵਿਚ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਤੋਂ ਜੇਲ੍ਹ ਵਿਚ ਹੈ। ਜ਼ਿਕਰਯੋਗ ਹੈ ਕਿ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਕਰੀਬ ਦੋ ਅਰਬ ਡਾਲਰ ਦੀ ਧੋਖਾਧੜੀ ਨੂੰ ਅੰਜਾਮ ਦਿੱਤਾ। ਇਸ ਨੂੰ ਲੈ ਕੇ ਭਾਰਤ ਵਿਚ ਵਿਭਿੰਨ ਜਾਂਚ ਏਜੰਸੀਆਂ ਨੇ ਉਨ੍ਹਾਂ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਇਸ ਮਾਮਲੇ ਵਿਚ ਮੋਦੀ ਦੇ ਸਹਿਯੋਗੀ ਮੇਹੁਲ ਚੌਕਸੀ ਵੀ ਭਾਰਤ ਵਿਚ ਲੋੜੀਂਦੇ ਹਨ।
ਪਿਛਲੇ ਸਾਲ ਮਾਰਚ ਵਿਚ ਗ੍ਰਿਫਤਾਰ ਹੋਣ ਤੋ ਬਾਅਦ ਨੀਰਵ ਮੋਦੀ ਇਸ ਸਮੇਂ ਦੱਖਣੀ ਲੰਡਨ ਵਿਚ ਸਥਿਤ ਵਾਂਡਸਵਰਥ ਜੇਲ੍ਹ ਵਿਚ ਬੰਦ ਹੈ। ਉਹ ਜੇਲ੍ਹ ਵਿਚ ਵੀਡੀਓ Çਲੰਕ ਦੇ ਜ਼ਰੀਏ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਦੀ ਕਾਰਵਾਈ ਨਾਲ ਜੁੜਿਆ ਹੋਇਆ ਹੈ। ਬ੍ਰਿਟੇਨ ਵਿਚ ਵੀ ਕੋਰੋਨਾ ਵਾਇਰਸ ਦੇ ਕਾਰਨ ਅਦਾਲਤਾਂ ਦੀ ਕਾਰਵਾਈ ਵੀਡੀਓ  Çਲੰਕ ਦੇ ਜ਼ਰੀਏ ਹੀ ਕੀਤੀ ਜਾ ਰਹੀ ਹੈ।


Share