ਬਰਤਾਨੀਆ ਦੇ ਕਈ ਮੰਤਰੀ ਭਾਰਤੀਆਂ ਲਈ ਇਮੀਗ੍ਰੇਸ਼ਨ ਪਾਬੰਦੀਆਂ ਨੂੰ ਨਰਮ ਕਰਨ ਦੇ ਇੱਛੁਕ

473
Share

-ਪ੍ਰੀਤੀ ਪਟੇਲ ਕਰ ਸਕਦੀ ਹੈ ਵਿਰੋਧ
ਨਵੀਂ ਦਿੱਲੀ, 3 ਜਨਵਰੀ (ਪੰਜਾਬ ਮੇਲ)- ਬਰਤਾਨੀਆ ਦੇ ਮੰਤਰੀ ਆਗਾਮੀ ਵਪਾਰਕ ਵਾਰਤਾ ਦੇ ਮੱਦੇਨਜ਼ਰ ਹਜ਼ਾਰਾਂ ਭਾਰਤੀ ਨਾਗਰਿਕਾਂ ਦੇ ਯੂ.ਕੇ. ਵਿਚ ਰਹਿਣ ਅਤੇ ਕੰਮ ਕਰਨ ਲਈ ਇਮੀਗ੍ਰੇਸ਼ਨ ਪਾਬੰਦੀਆਂ ਨੂੰ ਨਰਮ ਕਰਨ ਦੇ ਇੱਛੁਕ ਹਨ। ਰਿਪੋਰਟ ਮੁਤਾਬਕ ਇਸ ’ਤੇ ਚਰਚਾ ਉਦੋਂ ਕੀਤੀ ਜਾਵੇਗੀ, ਜਦੋਂ ਅੰਤਰਰਾਸ਼ਟਰੀ ਵਪਾਰ ਮੰਤਰੀ ਐਨੀ-ਮੈਰੀ ਟ੍ਰੇਵਲੀਅਨ ਇਸ ਮਹੀਨੇ ਦਿੱਲੀ ਦੀ ਯਾਤਰਾ ਕਰਨਗੇ। ਭਾਰਤੀ ਨਾਗਰਿਕਾਂ ਲਈ ਇਮੀਗ੍ਰੇਸ਼ਨ ਨਿਯਮਾਂ ਵਿਚ ਢਿੱਲ ਦੇਣਾ ਦਿੱਲੀ ਦੀ ਮੁੱਖ ਮੰਗ ਹੈ। ਟ੍ਰੇਵਲੀਅਨ ਨੂੰ ਵਿਦੇਸ਼ ਮੰਤਰੀ ਲਿਜ਼ ਟਰਸ ਦਾ ਸਮਰਥਨ ਪ੍ਰਾਪਤ ਦੱਸਿਆ ਜਾਂਦਾ ਹੈ, ਜੋ ਖੇਤਰ ਵਿਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣਾ ਚਾਹੁੰਦੇ ਹਨ। ਹਾਲਾਂਕਿ ਉਨ੍ਹਾਂ ਨੂੰ ਕੁਝ ਮੰਤਰੀਆਂ ਖਾਸ ਤੌਰ ’ਤੇ ਪ੍ਰੀਤੀ ਪਟੇਲ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Share