ਬਰਤਾਨੀਆ ਦੀ ਮਹਾਰਾਣੀ ਨੇ ਸਾਦੇ ਢੰਗ ਨਾਲ ਮਨਾਇਆ 95ਵਾਂ ਜਨਮ ਦਿਨ

53
Share

ਲੰਡਨ, 22 ਅਪ੍ਰੈਲ (ਪੰਜਾਬ ਮੇਲ)- ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ-2 ਨੇ ਪਤੀ ਪਿ੍ਰੰਸ ਫਿਲਿਪ ਦੇ ਸ਼ਨਿੱਚਰਵਾਰ ਨੂੰ ਹੋਏ ਅੰਤਿਮ ਸੰਸਕਾਰ ਤੋਂ ਕੁਝ ਦਿਨਾਂ ਬਾਅਦ ਬੁੱਧਵਾਰ ਨੂੰ ਆਪਣਾ 95ਵਾਂ ਜਨਮ ਦਿਨ ਸਾਧਾਰਨ ਢੰਗ ਨਾਲ ਮਨਾਇਆ। ਜ਼ਿਕਰਯੋਗ ਹੈ ਕਿ ਪਿ੍ਰੰਸ ਫਿਲਿਪ ਦਾ 9 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ।
ਉਂਜ ‘ਡਿਊਕ ਆਫ਼ ਐਡਿਨਬਰਾ’ ਦੀ ਯਾਦ ’ਚ ਕੌਮੀ ਸੋਗ ਦਾ ਸਮਾਂ ਐਤਵਾਰ ਨੂੰ ਪੂਰਾ ਹੋ ਗਿਆ ਸੀ ਪਰ ਰਾਜ ਪਰਿਵਾਰ ਸ਼ੁੱਕਰਵਾਰ ਤੱਕ ਸੋਗ ਮਨਾ ਰਿਹਾ ਹੈ ਅਤੇ ਅਜਿਹੇ ’ਚ ਆਮ ਪ੍ਰੋਗਰਾਮ ਹੋਣ ਜਾਂ ਬਕਿੰਘਮ ਪੈਲੇਸ ਵੱਲੋਂ ਅਧਿਕਾਰਤ ਤਸਵੀਰ ਜਾਰੀ ਕੀਤੇ ਜਾਣ ਦੀ ਸੰਭਾਵਨ ਨਹੀਂ ਹੈ। ਆਸ ਹੈ ਕਿ ਮਹਾਰਾਣੀ ਇਹ ਦਿਨ ਵਿੰਡਸਰ ਕਿਲ੍ਹੇ ’ਚ ਬਿਤਾਏਗੀ, ਜਿੱਥੇ ਉਨ੍ਹਾਂ ਦੇ ਰਾਜ ਪਰਿਵਾਰ ਦੇ ਕੁਝ ਮੈਂਬਰ ਨਾਲ ਹੋਣਗੇ।
ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਟਵੀਟ ਕੀਤਾ, ‘‘ਮੈਂ ਮਹਾਰਾਣੀ ਨੂੰ ਉਨ੍ਹਾਂ ਦੇ 95ਵੇਂ ਜਨਮ ਦਿਨ ’ਤੇ ਸ਼ੁਭ ਕਾਮਨਾਵਾਂ ਭੇਜਣਾ ਚਾਹਾਂਗਾ। ਮੇਰੇ ਦਿਲ ’ਚ ਉਨ੍ਹਾਂ ਲਈ ਤੇ ਦੇਸ਼ ਅਤੇ ਰਾਸ਼ਟਰਮੰਡਲ ਪ੍ਰ੍ਰਤੀ ਉਨ੍ਹਾਂ ਦੀ ਸੇਵਾ ਨੂੰ ਲੈ ਕੇ ਡੂੰਘਾ ਸਨਮਾਨ ਹੈ। ਮੈਨੂੰ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਕੰਮ ਕਰਨ ’ਤੇ ਮਾਣ ਹੈ।’’

Share