ਬਰਤਾਨੀਆ ਦੀ ਮਹਾਰਾਣੀ ਦੀ ਸਿਹਤ ਵਿਗੜੀ; ਡਾਕਟਰਾਂ ਦੀ ਨਿਗਰਾਨੀ ਹੇਠ ਰੱਖਣ ਦੀ ਸਿਫਾਰਸ਼

191
Share

ਲੰਡਨ, 8 ਸਤੰਬਰ (ਪੰਜਾਬ ਮੇਲ)- ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-2 ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਸਕਾਟਲੈਂਡ ਸਥਿਤ ਬਾਲਮੋਰਲ ਕੈਸਲ ਨਿਵਾਸ ’ਤੇ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਬਕਿੰਘਮ ਪੈਲੇਸ ਨੇ ਇਹ ਜਾਣਕਾਰੀ ਦਿੱਤੀ ਹੈ। ਕਲੇਰੈਂਸ ਹਾਊਸ ਅਤੇ ਕੇਨਸਿੰਗਟਨ ਪੈਲੇਸ ਦਫਤਰ ਅਨੁਸਾਰ ਉਨ੍ਹਾਂ ਦਾ ਪੁੱਤਰ ਪਿ੍ਰੰਸ ਚਾਰਲਸ, ਪਤਨੀ ਕੈਮਿਲਾ ਅਤੇ ਪੋਤਾ ਪਿ੍ਰੰਸ ਵਿਲੀਅਮ ਬਾਲਮੋਰਲ ਲਈ ਰਵਾਨਾ ਹੋ ਗਏ ਹਨ।
ਬਕਿੰਘਮ ਪੈਲੇਸ ਦੇ ਬਿਆਨ ਅਨੁਸਾਰ ਅੱਜ ਸਵੇਰੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਡਾਕਟਰ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਹੈ ਤੇ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਣ ਦੀ ਸਿਫ਼ਾਰਸ਼ ਕੀਤੀ ਹੈ। ਮਹਾਰਾਣੀ ਨੂੰ ਆਰਾਮ ਕਰਨ ਲਈ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਲਿਜ਼ ਟਰੱਸ 96 ਸਾਲਾ ਮਹਾਰਾਣੀ ਨੂੰ ਮਿਲਣ ਲਈ ਸਕਾਟਲੈਂਡ ਦੇ ਬਾਲਮੋਰਲ ਕੈਸਲ ਸਥਿਤ ਆਵਾਸ ਪੁੱਜੇ ਸਨ। ਮਹਾਰਾਣੀ ਉਮਰ ਸਬੰਧੀ ਸਿਹਤ ਵਿਗਾੜ ਤੋਂ ਪੀੜਤ ਹਨ। ਪ੍ਰਧਾਨ ਮੰਤਰੀ ਟਰੱਸ ਨੇ ਟਵੀਟ ਕੀਤਾ, ‘‘ਪੂਰਾ ਮੁਲਕ ਮਹਾਰਾਣੀ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ। ਮੇਰੀਆਂ ਅਤੇ ਪੂਰੇ ਮੁਲਕ ਦੀਆਂ ਸ਼ੁਭਕਾਮਨਾਵਾਂ ਮਹਾਰਾਣੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਨ।’’

Share