ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੇ ਪਤੀ ਪਿ੍ਰੰਸ ਫਿਲਿਪ ਦਾ ਦੇਹਾਂਤ

189
Share

ਲੰਡਨ, 9 ਅਪ੍ਰੈਲ (ਪੰਜਾਬ ਮੇਲ)- ਬਰਤਾਨੀਆਂ ਦੀ ਮਹਾਰਾਣੀ ਐਲਿਜ਼ਾਬੈੱਥ (ਦੋਇਮ) ਦੇ ਪਤੀ ਪਿ੍ਰੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਫਿਲਿਪ ਨੂੰ ਇਸ ਸਾਲ ਦੇ ਸ਼ੁਰੂ ’ਚ ਤਕਰੀਬਨ ਮਹੀਨੇ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਅਤੇ 16 ਮਾਰਚ ਨੂੰ ਛੁੱਟੀ ਮਿਲਣ ਤੋਂ ਬਾਅਦ ਵਿੰਡਸਰ ਕੈਸਲ ਪਰਤੇ ਸਨ। ਫਿਲਿਪ ਨੂੰ ਐਡੀਨਬਰਗ ਦੇ ਡਿਊਕ ਵਜੋਂ ਵੀ ਜਾਣਿਆ ਜਾਂਦਾ ਸੀ ਅਤੇ ਉਨ੍ਹਾਂ 1947 ’ਚ ਐਲਿਜ਼ਾਬੈੱਥ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ 2017 ਵਿਚ ਜਨਤਕ ਜੀਵਨ ਤੋਂ ਸੰਨਿਆਸ ਲੈ ਲਿਆ। ਫਿਲਿਪ ਯੂਨਾਨੀ ਸ਼ਾਹੀ ਪਰਿਵਾਰ ਤੋਂ ਸਨ ਤੇ ਉਨ੍ਹਾਂ ਦਾ ਜਨਮ 1921 ਵਿਚ ਯੂਨਾਨ ਦੇ ਟਾਪੂ ਕੋਰਫੂ ’ਚ ਹੋਇਆ। ਉਹ ਖੇਡਾਂ ਵਿਚ ਬਹੁਤ ਰੁਚੀ ਰੱਖਦੇ ਸੀ। ਉਨ੍ਹਾਂ ਦੇ ਚਾਰ ਬੱਚੇ ਅਤੇ ਅੱਠ ਪੋਤੇ-ਪੋਤੀਆਂ ਹਨ।

Share