ਬਰਤਾਨੀਆ ‘ਚ ਨਰਸਿੰਗ ਅਧਿਕਾਰੀ ਨੇ ਆਪਣੇ ਸਿੱਖ ਸਹਿਯੋਗੀ ਦੀਆਂ ਧਾਰਮਿਕ ਭਾਵਨਾਵਾਂ ਤੇ ਪੱਗ ਦਾ ਉਡਾਇਆ ਮਜ਼ਾਕ

75
Share

-ਨਰਸਿੰਗ ਕੌਂਸਲ ਵੱਲੋਂ ਦੋਸ਼ ਸਿੱਧ ਹੋਣ ‘ਤੇ ਨਰਸਿੰਗ ਅਹੁਦੇ ਨੂੰ ਅਹੁਦੇ ਤੋਂ ਹਟਾਇਆ
ਲੰਡਨ, 24 ਮਈ (ਪੰਜਾਬ ਮੇਲ)- ਯੂ.ਕੇ. ਦੀ ਇੱਕ ਯੂਨੀਵਰਸਿਟੀ ਵਿਚ ਨਰਸ ਅਤੇ ਸੀਨੀਅਰ ਲੈਕਚਰਾਰ ਨੂੰ ਆਪਣੇ ਸਹਿਯੋਗੀ ਨਾਲ ਦੁਰਵਿਵਹਾਰ ਕਰਨ ਤੇ ਸ਼ੋਸ਼ਣ ਕਰਨ ਦੇ ਦੋਸ਼ ਹੇਠ ਹਟਾ ਦਿੱਤਾ ਗਿਆ ਹੈ। ਉਸ ਨੇ ਆਪਣੇ ਸਿੱਖ ਸਹਿਯੋਗੀ ਦੀਆਂ ਧਾਰਮਿਕ ਭਾਵਨਾਵਾਂ ਤੇ ਉਸ ਦੀ ਪੱਗ ਦਾ ਮਜ਼ਾਕ ਉਡਾਇਆ ਸੀ। ਨਰਸਿੰਗ ਐਂਡ ਮਿਡਵਾਈਫਰੀ ਕੌਂਸਲ (ਐੱਨ.ਐੱਮ.ਸੀ.) ਨੇ ਪਿਛਲੇ ਹਫ਼ਤੇ ਮੌਰਿਸ ਸਲੇਵੇਨ ਖ਼ਿਲਾਫ਼ ਵਰਚੁਅਲ ਸੁਣਵਾਈ ਕੀਤੀ ਸੀ, ਜਿਸ ਵਿਚ ਉਸ ਖ਼ਿਲਾਫ਼ ਆਪਣੇ ਸਹਿਯੋਗੀ ਤੇ ਸਿੱਖ ਲੈਕਚਰਾਰ ਦਾ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਸਨ।


Share