ਬਰਤਾਨੀਆ ‘ਚ ਡਾਕਟਰਾਂ ਨੂੰ ਕੋਰੋਨਾ ਤੋਂ ਜਾਨ ਬਚਾਉਣ ਵਾਲੀ ਦਵਾਈ ਮਿਲੀ!

514
Share

ਨਵੀਂ ਦਿੱਲੀ, 18 ਜੂਨ (ਪੰਜਾਬ ਮੇਲ)- ਡਾਕਟਰਾਂ ਨੂੰ ਕੋਰੋਨਾ ਵਾਇਰਸ ਦੇ ਇਲਾਜ ਦੇ ਲਈ ਇੱਕ ਪ੍ਰਭਾਵੀ ਦਵਾਈ ਦੀ ਜਾਣਕਾਰੀ ਮਿਲੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਇਹ Îਇੱਕ ਪੁਰਾਣੀ ਅਤੇ ਸਸਤੀ ਦਵਾਈ ਹੈ ਜੋ ਕੋਰੋਨਾ ਵਾਇਰਸ ਨਾਲ ਗੰਭੀਰ ਤੌਰ ‘ਤੇ ਬਿਮਾਰ ਕਾਫੀ ਲੋਕਾਂ ਦੀ ਜਾਨ ਬਚਾਉਣ ਵਿਚ ਸਫਲ ਹੋਈ ਹੈ। ਇਸ ਦਵਾਈ ਦਾ ਨਾਂ ਹੈ ਡੈਕਸਾਮੈਥਾਸੋਨ।

ਬਰਤਾਨੀਆ ਦੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਇੱਕ ਵੱਡੀ ਸਫਲਤਾ ਹੈ। ਡੈਕਸਾਮੈਥਾਸੋਨ ਦਵਾਈ ਦੀ ਹਲਕੀ ਖੁਰਾਕ ਨਾਲ ਹੀ ਕੋਰੋਨਾ ਨਾਲ ਲੜਨ ਵਿਚ ਮਦਦ ਮਿਲਦੀ ਹੈ, ਟਰਾਇਲ ਦੇ ਦੌਰਾਨ ਪਤਾ ਚਲਿਆ ਕਿ ਵੈਂਟੀਲੇਟਰ ‘ਤੇ ਰਹਿਣ ਵਾਲੇ ਮਰੀਜ਼ਾਂ ਨੂੰ Îਇਹ ਦਵਾਈ ਦਿੱਤੇ ਜਾਣ ‘ਤੇ ਮੌਤ ਦਾ ਖਤਰਾ ਇੱਕ ਤਿਹਾਈ ਘੱਟ ਗਿਆ।
ਜਦ ਕਿ ਆਕਸੀਜਨ ਸਪੋਰਟ ‘ਤੇ ਰਹਿਣ ਵਾਲੇ ਮਰੀਜ਼ਾਂ ਨੂੰ Îਇਸ ਦਵਾਈ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ, ਜਿਹੜੇ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਦੀ ਜ਼ਰੂਰਤ ਹੁੰਦੀ ਹੈ ਉਨ੍ਹਾਂ ਵਿਚੋਂ ਇਸ ਦਵਾਈ ਦੇ ਇਸਤੇਮਾਲ ਨਾਲ ਮੌਤ ਦਾ ਖ਼ਤਰਾ 1/5 ਘੱਟ ਜਾਂਦਾ ਹੈ।
ਦੁਨੀਆ ਦੇ ਸਭ ਤੋਂ ਵੱਡੇ ਟਰਾਇਲ ਵਿਚ ਡੈਕਸਾਮੈਥਾਸੋਨ ਦਵਾਈ ਨੂੰ ਸ਼ਾਮਲ ਕੀਤਾ ਗਿਆ ਸੀ, ਖੋਜੀਆਂ ਦਾ ਅਨੁਮਾਨ ਹੈ ਕਿ ਜੇਕਰ ਬ੍ਰਿਟੇਨ ਵਿਚ ਇਹ ਦਵਾਈ ਪਹਿਲਾਂ ਤੋਂ ਉਪਲਬਧ ਹੁੰਦੀ ਹੈ ਤਾਂ ਕੋਰੋਨਾ ਨਾਲ 5 ਹਜ਼ਾਰ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ ਕਿਉਂਕਿ ਇਹ ਦਵਾਈ ਸਸਤੀ ਵੀ ਹੈ। Îਇੱਕ ਗਰੁੱਪ ਵਿਚ 20 ਕੋਰੋਨਾ ਮਰੀਜ਼ਾਂ ਨੂੰ ਡੈਕਸਾਮੈਥਾਸੋਨ ਦਵਾਈ ਦਿੱਤੀ ਗਈ ਸੀ, ਇਨ੍ਹਾਂ ਵਿਚੋਂ 19 ਨੂੰ ਹਸਪਤਾਲ ਆਉਣ ਦੀ ਜ਼ਰੂਰਤ ਨਹੀਂ ਪਈ ਅਤੇ ਉਹ ਠੀਕ ਹੋ ਗਏ, ਹਸਪਤਾਲ ਵਿਚ ਭਰਤੀ ਹਾਈ ਰਿਸਕ ਮਰੀਜ਼ਾਂ ਨੂੰ ਵੀ ਇਸ ਨਾਲ ਲਾਭ ਹੋਇਆ।
ਕਈ ਹੋਰ ਬਿਮਾਰੀਆਂ ਦੇ ਦੌਰਾਨ ਪਹਿਲਾਂ ਤੋਂ ਇਸ ਦਵਾਈ ਦਾ ਇਸਤੇਮਾਲ ਇੰਫਲੈਮੈਸ਼ਨ ਘਟਾਉਣ ਦੇ ਲਈ  ਕੀਤਾ ਜਾਂਦਾ ਹੈ, ਟਰਾਇਲ ਦੌਰਾਨ ਆਕਸਫੋਰਡ ਯੂਨੀਵਰਸਟੀ ਦੀ ਟੀਮ ਨੇ ਹਸਪਤਾਲ ਵਿਚ ਭਰਤੀ ਕਰੀਬ 2 ਹਜ਼ਾਰ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਸੀ,  ਇਨ੍ਹਾਂ ਮਰੀਜ਼ਾਂ ਦੀ ਤੁਲਨਾ ਹੋਰ 4 ਹਜ਼ਾਰ ਮਰੀਜਾਂ ਨਾਲ ਕੀਤੀ ਗਈ ਜਿਨ੍ਹਾਂ ਇਹ ਦਵਾਈ ਨਹੀਂ ਦਿੱਤੀ ਗਈ ਸੀ।
ਵੈਂਟੀਲੇਟਰ ਵਾਲੇ ਮਰੀਜ਼ਾਂ ‘ਤੇ ਵੀ ਇਸ ਦਵਾਈ ਦਾ ਕਾਫੀ ਅਸਰ ਹੋਇਆ ਸੀ। ਉਨ੍ਹਾਂ ਦੀ ਮੌਤ ਦਾ ਖਤਰਾ 40 ਫ਼ੀਸਦੀ ਤੋਂ ਘੱਟ ਕੇ 28 ਫੀਸਦੀ ਹੋ ਗਿਆ। ਆਕਸੀਜਨ ਸਪੋਰਟ ‘ਤੇ ਜੋ ਮਰੀਜ਼ ਸੀ ਉਨ੍ਹਾਂ ਵਿਚ ਮੌਤ ਦਾ ਖ਼ਤਰਾ 25 ਫੀਸਦੀ ਤੋਂ 20 ਫੀਸਦੀ ਹੋ ਗਿਆ। ਪਮੁੱਖ ਜਾਂਚਕਰਤਾ ਪ੍ਰੋ. ਪੀਟਰ ਹਾਰਬੀ ਨੇ ਕਿਹਾ ਕਿ ਹੁਣ ਤੱਕ ਸਿਰਫ ਇਹੀ ਉਹ ਦਵਾਈ ਹੈ ਜੋ ਮੌਤ ਦੀ ਦਰ ਘਟਾਉਣ ਵਿਚ ਕਾਮਯਾਬ ਹੋਈ ਹੈ। ਇਹ Îਇੱਕ ਵੱਡੀ ਸਫਲਤਾ ਹੈ।


Share