ਬਰਤਾਨੀਆ ’ਚ ਕੇ.ਟੀ.ਵੀ. ’ਤੇ ਅੱਤਵਾਦ ਲਈ ਉਕਸਾਉਣ ਦੇ ਮਾਮਲੇ ’ਚ 50 ਹਜ਼ਾਰ ਪੌਂਡ ਜੁਰਮਾਨਾ

94
Share

ਲੰਡਨ, 13 ਫਰਵਰੀ (ਪੰਜਾਬ ਮੇਲ)- ਬਰਤਾਨੀਆਂ ਵਿਚ ਮੀਡੀਆ ਵਾਚਡੌਗ ਨੇ ਖਾਲਸਾ ਟੀਵੀ ’ਤੇ ਦੇਸ਼ ਦੇ ਸਿੱਖ ਭਾਈਚਾਰੇ ਨੂੰ ਸਿੱਧੇ ਤੌਰ ’ਤੇ ਹਿੰਸਾ ਅਤੇ ਅੱਤਵਾਦ ਲਈ ਉਕਸਾਉਣ ਦੇ ਮਕਸਦ ਨਾਲ ਸੰਗੀਤ ਵੀਡੀਓ ਅਤੇ ਚਰਚਾ ਨੂੰ ਪ੍ਰਸਾਰਿਤ ਕਰਨ ’ਤੇ 50,000 ਪੌਂਡ ਜੁਰਮਾਨਾ ਕੀਤਾ ਹੈ। ਬਰਤਾਨੀਆ ਸਰਕਾਰ ਦੁਆਰਾ ਮਨਜ਼ੂਰ ਮੀਡੀਆ ਰੈਗੂਲੇਟਰੀ ਅਥਾਰਟੀ ‘ਕਮਿਊਨੀਕੇਸ਼ਨਜ਼ ਆਫਿਸ’ (ਔਫਕਾਮ) ਨੇ ਫਰਵਰੀ ਅਤੇ ਨਵੰਬਰ 2019 ਦੀ ਜਾਂਚ ਦੇ ਨਤੀਜਿਆਂ ਦੇ ਅਧਾਰ ’ਤੇ ਇਹ ਹੁਕਮ ਜਾਰੀ ਕੀਤਾ ਹੈ। ਆਪਣੇ ਆਦੇਸ਼ ਵਿਚ ਸੰਚਾਰ ਵਿਭਾਗ ਨੇ ਕਿਹਾ ਕਿ ਕੇ.ਟੀ.ਵੀ. ਉਸ ਦੀ ਜਾਂਚ ਬਾਰੇ ਦਫ਼ਤਰ ਵਿਭਾਗ ਦਾ ਬਿਆਨ ਪ੍ਰਸਾਰਿਤ ਕਰੇ ਤੇ ਅਜਿਹੇ ਸੰਗੀਤ ਵੀਡੀਓ ਜਾਂ ਚਰਚਾ ਨੂੰ ਪ੍ਰਸਾਰਿਤ ਨਾ ਕਰੇ। ਵਿਭਾਗ ਨੇ ਆਦੇਸ਼ ਵਿਚ ਕਿਹਾ, ‘‘ਔਫਕਾਮ ਨੇ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਖਾਲਸਾ ਟੈਲੀਵਿਜ਼ਨ ਲਿਮਟਿਡ ਨੂੰ 20,000 ਪੌਂਡ ਅਤੇ 30,000 ਪੌਂਡ ਦਾ ਜੁਰਮਾਨਾ ਲਗਾਇਆ ਹੈ। ਕੇ.ਟੀ.ਵੀ. ’ਤੇ 20,000 ਪੌਂਡ ਦਾ ਜ਼ੁਰਮਾਨਾ ਸੰਗੀਤ ਵੀਡੀਓ ਨਾਲ ਸਬੰਧਤ ਹੈ ਅਤੇ 30,000 ਪੌਂਡ ਜੁਰਮਾਨਾ ਵਿਚਾਰ-ਵਟਾਂਦਰੇ ਦੇ ਪ੍ਰੋਗਰਾਮ ਬਾਰੇ ਹੈ।
ਸਾਲ 2018 ਵਿਚ ਚਾਰ, ਸੱਤ ਅਤੇ ਨੌਂ ਜੁਲਾਈ ਨੂੰ ਕੇ.ਟੀ.ਵੀ. ਨੇ ‘ਬੱਗਾ ਅਤੇ ਸ਼ੇਰਾ’ ਗੀਤ ਲਈ ਸੰਗੀਤ ਵੀਡੀਓ ਪ੍ਰਸਾਰਿਤ ਕੀਤੀ। ਇਸ ਦੀ ਪੜਤਾਲ ਤੋਂ ਬਾਅਦ ਸੰਚਾਰ ਦਫਤਰ ਨੇ ਪਾਇਆ ਕਿ ‘‘ਵੀਡੀਓ ਬਿ੍ਰਟੇਨ ਵਿਚ ਰਹਿੰਦੇ ਸਿੱਖਾਂ ਨੂੰ ਕਤਲ ਸਮੇਤ ਹਿੰਸਾ ਕਰਨ ਲਈ ਪ੍ਰਤੱਖ ਤੌਰ ’ਤੇ ਉਕਸਾ ਰਹੀ ਹੈ।’’ ਸੰਚਾਰ ਦਫਤਰ ਦੇਖਿਆ ਕਿ ਟੀ.ਵੀ. ’ਤੇ ਦਿੱਤੀ ਜਾ ਰਹੀ ਸਮੱਗਰੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜੋ ਪ੍ਰਸਾਰਣ ਨਿਯਮਾਂ ਦੀ ਉਲੰਘਣਾ ਹੈ।

Share