ਬਰਗਾੜੀ ਬੇਅਦਬੀ ਮਾਮਲਾ: ਦੋਸ਼ੀ 6 ਡੇਰਾ ਪ੍ਰੇਮੀ ਗਿ੍ਰਫ਼ਤਾਰ

128
ਰਣਜੀਤ ਸਿੰਘ ਭੋਲਾ, ਸੁਖਜਿੰਦਰ ਸਿੰਘ ਸੰਨੀ, ਪ੍ਰਦੀਪ ਸਿੰਘ, ਬਲਜੀਤ ਸਿੰਘ, ਸ਼ਕਤੀ ਸਿੰਘ, ਨਿਸ਼ਾਨ ਸਿੰਘ
Share

-ਵਿਸ਼ੇਸ਼ ਜਾਂਚ ਟੀਮ ਦੀ ਵੱਡੀ ਕਾਰਵਾਈ
ਫਰੀਦਕੋਟ, 17 ਮਈ (ਪੰਜਾਬ ਮੇਲ)- ਸੰਨ 2015 ਦੇ ਬਰਗਾੜੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਹੱਥ ਉਸ ਵਕਤ ਵੱਡੀ ਸਫ਼ਲਤਾ ਲੱਗੀ, ਜਦੋਂ ਇਸ ਮਾਮਲੇ ਨਾਲ ਸਬੰਧਿਤ 6 ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਦੀ ਸੂਚਨਾ ਪ੍ਰਾਪਤ ਹੋਈ। ਸਾਲ 2015 ’ਚ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਬੇਅਦਬੀ ਘਟਨਾਵਾਂ ਦੀ ਜਾਂਚ ਦਾ ਰਿਕਾਰਡ ਸੀ.ਬੀ.ਆਈ. ਨੂੰ ਵਾਪਸ ਲੈਣ ਉਪਰੰਤ ਪੰਜਾਬ ਸਰਕਾਰ ਵਲੋਂ ਬਾਰਡਰ ਰੇਂਜ ਦੇ ਆਈ.ਜੀ. ਐੱਸ.ਪੀ.ਐੱਸ. ਪਰਮਾਰ ਦੀ ਅਗਵਾਈ ਹੇਠ ਬਣਾਈ ਗਈ ਐੱਸ.ਆਈ.ਟੀ. (ਸਿੱਟ) ਜਿਸ ’ਚ ਏ.ਆਈ.ਜੀ. ਕਾਊਂਟਰ ਇੰਟੈਲੀਜੈਂਟ ਰਾਜਿੰਦਰ ਸਿੰਘ ਸੋਹਲ ਵੀ ਸ਼ਾਮਿਲ ਹਨ, ਨੇ ਐਤਵਾਰ ਨੂੰ ਫਰੀਦਕੋਟ ਵਿਖੇ ਵਿਸ਼ੇਸ਼ ਆਪ੍ਰੇਸ਼ਨ ਚਲਾ ਕੇ 6 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ। ਇਨ੍ਹਾਂ ਵਿਅਕਤੀਆਂ ਦੀ ਭਾਲ ਲਈ ਪਿਛਲੇ ਕਈ ਦਿਨਾਂ ਤੋਂ ਸਰਚ ਆਪ੍ਰੇਸ਼ਨ ਚੱਲ ਰਿਹਾ ਸੀ। ਇਨ੍ਹਾਂ ਗਿ੍ਰਫ਼ਤਾਰੀਆਂ ਦੀ ਪੁਸ਼ਟੀ ਕਰਦਿਆਂ ਆਈ.ਜੀ. ਪਰਮਾਰ ਅਤੇ ਏ.ਆਈ.ਜੀ. ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਸਬੰਧੀ ਥਾਣਾ ਬਾਜਾਖਾਨਾ ਐੱਫ.ਆਈ.ਆਰ. ਨੰਬਰ 117 ਮਿਤੀ 25.9.15. ਅਤੇ ਐੱਫ.ਆਈ.ਆਰ. ਨੰਬਰ 128 ਮਿਤੀ 12.10.2015 ਅਧੀਨ ਦਰਜ ਕੇਸਾਂ ’ਚ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੰਨੀ ਕਿੰਦਾ ਪੁੱਤਰ ਹਰਜੀਤ ਸਿੰਘ ਕੋਟਕਪੂਰਾ, ਸ਼ਕਤੀ ਸਿੰਘ ਪੁੱਤਰ ਬਸੰਤ ਸਿੰਘ, ਵਾਸੀ ਪਿੰਡ ਡੋਗੋਰੁਮਾਣਾ ਜ਼ਿਲ੍ਹਾ ਫ਼ਰੀਦਕੋਟ, ਰਣਜੀਤ ਸਿੰਘ ਭੋਲਾ ਪੁੱਤਰ ਮੋਹਨ ਸਿੰਘ ਕੋਟਕਪੁਰਾ, ਬਲਜੀਤ ਸਿੰਘ ਪੁੱਤਰ ਜਗਮੀਤ ਸਿੰਘ, ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਪ੍ਰਦੀਪ ਕੁਮਾਰ ਉਰਫ਼ ਰਾਜ ਦੋਧੀ ਪੁੱਤਰ ਦਰਸ਼ਨ ਲਾਲ ਸਭ ਵਾਸੀ ਕੋਟਕਪੂਰਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।

Share