ਬਰਗਾੜੀ ਬੇਅਦਬੀ ਕਾਂਡ : ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ 8 ਅਕਤੂਬਰ ਤੱਕ ਮੁਲਤਵੀ

239
Share

ਫਰੀਦਕੋਟ, 17 ਸਤੰਬਰ (ਪੰਜਾਬ ਮੇਲ)- ਬਰਗਾੜੀ ਬੇਅਦਬੀ ਕਾਂਡ ਨਾਲ ਸਬੰਧਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਸ਼ੁੱਕਰਵਾਰ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਬੰਸ ਦੀ ਅਦਾਲਤ ’ਚ ਸੁਣਵਾਈ ਹੋਈ । ਇਸ ਦੌਰਾਨ ਇਸ ਕੇਸ ’ਚ ਚਾਰਜਸ਼ੀਟ ਮੁਅੱਤਲ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ.ਐੱਸ.ਪੀ. ਚਰਨਜੀਤ ਸਿੰਘ ਸ਼ਰਮਾ, ਐੱਸ.ਪੀ. ਬਿਕਰਮਜੀਤ ਸਿੰਘ, ਤੱਤਕਾਲੀ ਐੱਸ.ਐੱਚ.ਓ. ਬਾਜਾਖਾਨਾ ਅਮਰਜੀਤ ਸਿੰਘ ਕੁਲਾਰ, ਮੋਗਾ ਦੇ ਕਾਰੋਬਾਰੀ ਪੰਕਜ ਬਾਂਸਲ ਤੇ ਫਰੀਦਕੋਟ ਦੇ ਸੁਹੇਲ ਸਿੰਘ ਬਰਾੜ ਅਦਾਲਤ ’ਚ ਪੇਸ਼ ਹੋਏ, ਜਦਕਿ ਹਾਈਕੋਰਟ ਤੋਂ ਹਾਲ ਹੀ ’ਚ ਮਿਲੀ ਰਾਹਤ ਦੇ ਚੱਲਦਿਆਂ ਸਾਬਕਾ ਸੁਮੇਧ ਸਿੰਘ ਸੈਣੀ ਦੀ ਹਾਜ਼ਰੀ ਮੁਆਫ ਰਹੀ। ਅਦਾਲਤ ਨੇ ਮਾਮਲੇ ਦੀ ਸੁਣਵਾਈ 8 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ।

Share