ਬਠਿੰਡਾ ‘ਚ ਚਲੀਆਂ ਗੋਲੀਆਂ, ਕੈਨੇਡਾ ਤੋਂ ਪਰਤੀ ਲੜਕੀ ਦੀ ਮੌਤ

98
Share

ਬਠਿੰਡਾ,  6 ਨਵੰਬਰ (ਪੰਜਾਬ ਮੇਲ)- ਇੱਥੇ ਦੇ ਭਗਤਾ ਭਾਈ ‘ਚ ਦੇਰ ਰਾਤ ਇੱਕ ਘਰ ਵਿੱਚ ਸ਼ਰੇਆਮ ਗੋਲੀਆਂ ਚੱਲਣ ਦੀ ਘਟਨਾ ਵਾਪਰੀ। ਇਸ ਸਬੰਧੀ ਹਾਸਲ ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ੳਰਫ਼ ਕੁੱਕੂ ਦੇ ਘਰ ਵਿੱਚ ਉਸ ਦੇ ਰਿਸ਼ਤੇਦਾਰ ਵੱਲੋਂ ਅੱਧੀ ਰਾਤ ਦਾਖਲ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਹਮਲੇ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਜ਼ਖ਼ਮੀ ਹੋਏ ਹਨ। ਇਸ ਘਟਨਾ ‘ਚ ਜ਼ਖ਼ਮੀਆਂ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਭੇਜਿਆ ਗਿਆ ਹੈ। ਉਧਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਲੜਕੀ ਦੇ ਭਰਾ ਨੇ ਦੱਸਿਆ ਕਿ ਅਸੀਂ ਇਸ ਪਰਿਵਾਰ ਨਾਲ ਪਿਛਲੇ 20 ਤੋਂ 25 ਸਾਲ ਲਗਾਤਾਰ ਵਰਤਦੇ ਆ ਰਹੇ ਹਾਂ। ਇਸ ਦੇ ਚੱਲਦੇ ਬੀਤੇ ਦਿਨ ਸਾਡਾ ਪਰਿਵਾਰ ਇਨ੍ਹਾਂ ਦੇ ਘਰ ਗਿਆ ਸੀ ਪਰ ਭਗਤਾ ਭਾਈ ਵਿਖੇ ਉਨ੍ਹਾਂ ਦੇ ਰਿਸ਼ਤੇਦਾਰ ਦੇ ਲੜਕੇ ਨੇ ਘਰ ਆ ਕੇ ਗੋਲੀਆਂ ਚਲਾਈਆਂ। ਇਸ ਦੌਰਾਨ ਘਰ ਵਿੱਚ ਮ੍ਰਿਤਕਾ ਆਪਣੇ ਪਿਤਾ ਦੇ ਨਾਲ ਰਿਸ਼ਤੇਦਾਰਾਂ ਦੇ ਘਰ ਦੇ ਮੈਂਬਰਾਂ ਸਣੇ ਮੌਜੂਦ ਸੀ। ਮ੍ਰਿਤਕਾ ਦੇ ਭਰਾ ਨੇ ਅੱਗੇ ਦੱਸਿਆ ਕਿ ਮੇਰੀ ਭੈਣ ਕੈਨੇਡਾ ਵਿੱਚ ਪੀਆਰ ਸੀ ਜੋ 10 ਦਿਨ ਪਹਿਲਾਂ ਬਠਿੰਡਾ ਆਈ ਸੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਦੋਸ਼ੀ ਖਿਲਾਫ਼ ਮੁਕੱਦਮਾ ਦਰਜ ਕਰ ਸਖ਼ਤ ਕਰਵਾਈ ਕੀਤੀ ਜਾਣੀ ਚਾਹੀਦੀ ਹੈ।


Share