ਬਟਾਲਾ ਤਹਿਸੀਲ ਕੰਪਲੈਕਸ ਦੇ ਦਫਤਰ ਦੀਆਂ ਕੰਧਾਂ ’ਤੇ ਖਾਲਿਸਤਾਨੀ ਪੋਸਟਰ ਲਾਉਣ ਵਾਲੇ ਗਿ੍ਰਫ਼ਤਾਰ

159
Share

ਬਟਾਲਾ, 25 ਫਰਵਰੀ (ਰੋਹਿਤ ਗੁਰਦਾਸਪੁਰ/ਪੰਜਾਬ ਮੇਲ)- ਬਟਾਲਾ ’ਚ ਤਹਿਸੀਲ ਕੰਪਲੈਕਸ ਦੀਆਂ ਕੰਧਾਂ ’ਤੇ ਖਾਲਿਸਤਾਨੀ ਪੋਸਟਰ ਚਿਪਕੇ ਦੇਖਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਪੋਸਟਰਾਂ ’ਤੇ ‘ਦੇਸ਼ ਖਾਲਿਸਤਾਨ’ ਅਤੇ ‘ਦੇਸ਼ ਪੰਜਾਬ ਖਾਲਿਸਤਾਨ’ ਲਿਖਿਆ ਹੋਣ ਦੇ ਨਾਲ-ਨਾਲ ਉਰਦੂ ਭਾਸ਼ਾ ਵਿਚ ਕਈ ਲਾਈਨਾਂ ਲਿਖਿਆ ਹੋਈਆਂ ਹਨ ਅਤੇ ਜਗ੍ਹਾ-ਜਗ੍ਹਾ ਅਜਿਹੇ ਪੋਸਟਰ ਲੱਗੇ ਦੇਖਣ ਤੋਂ ਬਾਅਦ ਬਟਾਲਾ ਦੇ ਲੋਕਾਂ ਵਿਚ ਕਾਫ਼ੀ ਡਰ ਪਾਇਆ ਜਾ ਰਿਹਾ ਹੈ। ਉਥੇ ਹੀ ਕਿਸਾਨਾਂ ਦੇ ਅੰਦੋਲਨ ਦੀ ਆੜ ਵਿਚ ਕੁੱਝ ਸ਼ਰਾਰਤੀ ਤੱਤ ਪੰਜਾਬ ਦਾ ਮਾਹੌਲ ਖ਼ਰਾਬ ਕਰਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੋਸਟਰਾਂ ਉੱਤੇ ਟੈਲੀਫੋਨ ਨੰਬਰ ਤੱਕ ਲਿਖੇ ਹੋਏ ਹਨ। ਉਧਰ ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸ.ਪੀ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਪੋਸਟਰ ਲਗਾਉਣ ਵਾਲੇ ਦੀ ਪਹਿਚਾਣ ਕਰ ਉਸਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੋਸਟਰ ਲਗਾਉਣ ਵਾਲਾ ਵਿਅਕਤੀ ਗੁਰਨਾਮ ਸਿੰਘ ਵਾਸੀ ਪਿੰਡ ਭੁੱਲਰ ਦਿਮਾਗੀ ਤੌਰ ਉੱਤੇ ਪਰੇਸ਼ਾਨ ਹੈ ਅਤੇ ਇਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਵਲੋਂ ਪਹਿਲਾਂ ਵੀ ਅਜਿਹਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੁਲਿਸ ਅਧਕਾਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।¿;

Share