ਬਗਰਾਮ ਹਵਾਈ ਅੱਡੇ ’ਤੇ ਕਬਜ਼ੇ ਦੀ ਕੋਸ਼ਿਸ਼ ਕਰ ਰਿਹੈ ਚੀਨ: ਨਿੱਕੀ ਹੇਲੀ

467
Share

ਵਾਸ਼ਿੰਗਟਨ, 3 ਸਤੰਬਰ (ਪੰਜਾਬ ਮੇਲ)- ਭਾਰਤੀ ਮੂਲ ਦੀ ਸਾਬਕਾ ਤੇ ਸੀਨੀਅਰ ਅਮਰੀਕੀ ਕੂਟਨੀਤਕ ਨਿੱਕੀ ਹੇਲੀ ਨੇ ਚਿਤਾਵਨੀ ਦਿੱਤੀ ਹੈ ਚੀਨ, ਅਫ਼ਗ਼ਾਨਿਸਤਾਨ ਵਿਚ ਬਗਰਾਮ ਏਅਰ ਫੋਰਸ ਬੇਸ ਨੂੰ ਆਪਣੇ ਕਬਜ਼ੇ ਅਧੀਨ ਲੈਣ ਦੀ ਕੋਸ਼ਿਸ਼ ਕਰ ਸਕਦਾ ਹੈ। ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਸਾਬਕਾ ਸਫ਼ੀਰ ਹੇਲੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਚੀਨ ਦੀਆਂ ਅਜਿਹੀਆਂ ਪੇਸ਼ਕਦਮੀਆਂ ’ਤੇ ਨੇੜਿਓਂ ਨਜ਼ਰ ਰੱਖੀ ਜਾਵੇ। ਹੇਲੀ ਨੇ ਕਿਹਾ ਕਿ ਅਮਰੀਕੀ ਸਦਰ ਜੋਅ ਬਾਇਡਨ ਅਫ਼ਗ਼ਾਨਿਸਤਾਨ ’ਚੋਂ ਇੰਨੀ ਕਾਹਲੀ ਵਿਚ ਫੌਜਾਂ ਕੱਢਣ ਦੇ ਫੈਸਲੇੇ ਕਰਕੇ ਆਪਣੇ ਭਾਈਵਾਲਾਂ ਦਾ ਵਿਸ਼ਵਾਸ ਤੇ ਭਰੋਸਾ ਗੁਆ ਚੁੱਕੇ ਹਨ। ਹੇਲੀ ਨੇ ਕਿਹਾ ਕਿ ਅਮਰੀਕਾ ਨੂੰ ਹੋਰ ਕਈ ਵੱਡੀਆਂ ਚੁਣੌਤੀਆਂ ਦਰਪੇਸ਼ ਹਨ।

Share