ਫੌਜੀ ਜਵਾਨ ਸਮੇਤ 4 ਹੋਰ ਦੀ ਗ੍ਰਿਫ਼ਤਾਰੀ ਨਾਲ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼

655
Share

ਪੈਸੇ ਦੀ ਲੈਣ-ਦੇਣ ‘ਤੇ ਨਜ਼ਰ ਰੱਖਣ ਸਦਕਾ ਸਰਹੱਦ ਪਾਰੋਂ ਤਸਕਰੀ ਦੇ ਨਵੇਂ ਕੇਸ ਉਜਾਗਰ ਹੋਏ, ਡੀ.ਜੀ.ਪੀ.
ਚੰਡੀਗੜ੍ਹ, 20 ਜੁਲਾਈ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਬੀਐਸਐਫ ਦੇ ਇੱਕ ਜਵਾਨ ਅਤੇ ਤਿੰਨ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਗੈਰਕਾਨੂੰਨੀ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾ ਫਾਸ਼ ਹੋਇਆ ਹੈ ਇਸੇ ਸਬੰਧ ਵਿੱਚ ਪਿਛਲੇ ਹਫਤੇ ਇੱਕ ਫ਼ੌਜੀ ਜਵਾਨ ਅਤੇ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ।
ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਕੇਸ ਵਿੱਚ ਹੁਣ ਤੱਕ 8 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ ਅਤੇ ਪੁਲਿਸ ਇਸ ਲਈ ਪੈਸੇ ਦੀ ਵੱਡੀ ਲੈਣ ਦੇਣ ਕਰਨ ਦੀ ਜਾਂਚ ਦੀ ਪੈਰਵੀ ਦੀ ਪਾਲਣਾ ਕਰਨ ਵਿੱਚ ਸਰਗਰਮ ਹੈ ਕਿਉਂਕਿ ਪੰਜਾਬ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨਾਲ ਵਾਅਦਾ ਕੀਤਾ ਹੋਇਆ ਹੈ।
ਤਾਜ਼ਾ ਗ੍ਰਿਫਤਾਰੀਆਂ ਦਾ ਵੇਰਵਾ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਬੀਐਸਐਫ ਦੇ ਸਿਪਾਹੀ ਸੁਮਿਤ ਕੁਮਾਰ ਦੁਆਰਾ ਕੀਤੇ ਖੁਲਾਸਿਆਂ ਦੇ ਅਧਾਰ ਉਤੇ ਭਾਰਤੀ ਸੈਨਾ ਦੇ ਇੱਕ ਸਿਪਾਹੀ ਰਮਨਦੀਪ ਸਿੰਘ, ਨੂੰ ਬਰੇਲੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਥੇ ਉਹ ਇਸ ਵੇਲੇ ਤਾਇਨਾਤ ਸੀ।ਇਸ ਨੂੰ ਇੱਕ ਹਫ਼ਤਾ ਪਹਿਲਾਂ ਜਲੰਧਰ (ਦਿਹਾਤੀ) ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਉਸ ਦੇ ਸਾਥੀ ਬੀਐਸਐਫ ਦੇ ਸਿਪਾਹੀ ਸੁਮਿਤ ਕੁਮਾਰ ਦੀ ਸੂਚਨਾ ਉਪਰ ਕਾਬੂ ਕੀਤਾ ਹੈ।
ਪੁਲਿਸ ਨੇ ਰਮਨਦੀਪ ਦੇ ਤਿੰਨ ਸਾਥੀ ਤਰਨਜੋਤ ਸਿੰਘ ਉਰਫ ਤੰਨਾ, ਜਗਜੀਤ ਸਿੰਘ ਉਰਫ ਲਾਡੀ ਅਤੇ ਸਤਿੰਦਰ ਸਿੰਘ ਉਰਫ ਕਾਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾ ਰਿਹਾ ਹੈ। ਕਾਲਾ ਕੋਲੋਂ ਨਸ਼ੇ ਦੀ ਰਕਮ ਵਜੋਂ 10 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ, ਜਿਸ ਨਾਲ ਇਸ ਮਾਮਲੇ ਵਿੱਚ ਜ਼ਬਤ ਕੀਤੀ ਗਈ ਸਾਰੀ ਰਕਮ ਦੀ ਕੁਲ ਰਕਮ 42.30 ਲੱਖ ਰੁਪਏ ਹੋ ਗਈ ਹੈ।
ਸੁਮਿਤ ਵੀ ਪਿੰਡ ਮਗਰ ਮੁੰਡੀਆਂ, ਥਾਣਾ ਦੋਰਾਂਗਲਾ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹੈ ਜਿੱਥੋਂ ਦਾ ਰਮਨਦੀਪ ਹੈ ਜਿਸਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਉਸ ਨੂੰ ਉਸ ਦੇ ਪਿੰਡ ਦੇ ਸਹਿਪਾਠੀ ਫ਼ੌਜੀ  ਜਵਾਨ ਸੁਮਿਤ ਨੇ ਸਰਹੱਦ ਪਾਰੋਂ ਨਸ਼ੀਲੀਆਂ ਵਸਤਾਂ ਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਵਿੱਚ ਫਸਾਇਆ ਹੈ। ਇਹ ਦੋਵੇਂ ਆਪਣੇ ਪਿੰਡ ਵਿਚ ਕਤਲ ਕਰਨ ਤੋਂ ਬਾਅਦ ਗੁਰਦਾਸਪੁਰ ਜੇਲ੍ਹ ਵਿਚ ਇਕੱਠੇ ਬੰਦ ਸਨ। ਸੁਮਿਤ ਕੁਮਾਰ ਨੂੰ 04.01.2018 ਨੂੰ ਅਤੇ ਰਮਨਦੀਪ ਸਿੰਘ 14.09.2019 ਜ਼ਮਾਨਤ ਤੋਂ ਬਾਹਰ ਆ ਗਿਆ ਸੀ।
ਡੀਜੀਪੀ ਦੇ ਅਨੁਸਾਰ ਰਮਨਦੀਪ, ਆਪਣੇ ਸਾਥੀਆਂ ਤਰਨਜੋਤ ਸਿੰਘ ਉਰਫ ਤੰਨਾ ਅਤੇ ਸਤਿੰਦਰ ਸਿੰਘ ਉਰਫ ਕਾਲਾ ਨਾਲ ਸਾਜਿਸ਼ ਰਚਕੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦਾ ਰੈਕੇਟ ਚਲਾ ਰਿਹਾ ਸੀ। ਕਾਲਾ, ਕੁਝ ਸਮੇਂ ਲਈ, ਅੰਮ੍ਰਿਤਸਰ ਜੇਲ੍ਹ ਵਿਚ ਬੰਦ ਸੀ, ਜਿੱਥੇ ਉਹ ਇਕ ਪਾਕਿਸਤਾਨੀ ਨਾਗਰਿਕ ਮੌਲਵੀ ਉਰਫ ਮੁੱਲਾ ਦੇ ਸੰਪਰਕ ਵਿਚ ਆਇਆ, ਜਿਸ ਨੇ ਉਸ ਨੂੰ ਪਾਕਿਸਤਾਨੀ ਤਸਕਰਾਂ ਨਾਲ ਜਾਣ-ਪਛਾਣ ਕਰਵਾਈ। ਗੁਪਤਾ ਨੇ ਦੱਸਿਆ ਕਿ ਅੰਮ੍ਰਿਤਸਰ ਜੇਲ੍ਹ ਤੋਂ ਸਤਿੰਦਰ ਨੂੰ ਕਪੂਰਥਲਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜਿਥੇ ਉਸਨੇ ਤਰਨਜੋਤ ਸਿੰਘ ਉਰਫ ਤੰਨਾ ਨਾਲ ਦੋਸਤੀ ਕੀਤੀ ਅਤੇ ਉਸਨੂੰ ਸਾਥੀ ਬਣਾ ਲਿਆ। ਕਾਲਾ ਨੇ ਇਸ ਰੈਕੇਟ ਵਿਚ ਬੀਐਸਐਫ ਦੇ ਇਕ ਜਵਾਨ ਦੀ ਸ਼ਮੂਲੀਅਤ ਦੀ ਜ਼ਰੂਰਤ ਬਾਰੇ ਦੱਸਣ ਤੋਂ ਬਾਅਦ, ਰਮਨਦੀਪ ਸਿੰਘ ਨੇ ਸੁਮਿਤ ਕੁਮਾਰ ਨੂੰ ਵੀ ਨਸ਼ਾ ਤਸਕਰੀ ਦੇ ਕੰਮ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ।
ਗਿਰੋਹ ਦੇ ਕੰਮ ਕਾਜ ‘ਤੇ ਚਾਨਣਾ ਪਾਉਂਦਿਆਂ ਡੀਜੀਪੀ ਨੇ ਕਿਹਾ ਕਿ ਸੁਮਿਤ ਸਰਹੱਦ ਤੇ ਲੱਗੀ ਕੰਡਿਆਲੀ ਤਾਰ, ਨਸ਼ਾ ਸਪਲਾਈ ਕਰਨ ਵਾਲੀਆਂ ਥਾਵਾਂ ਅਤੇ ਹੋਰਾਂ ਸਥਾਨਾਂ ਦੀਆਂ ਤਸਵੀਰਾਂ ਤੰਨਾ ਅਤੇ ਕਾਲਾ ਭੇਜਦਾ ਸੀ। ਪੂਰਵ-ਨਿਰਧਾਰਤ ਸਮੇਂ ਅਤੇ ਸਥਾਨ ‘ਤੇ ਭਾਰਤ ਵਾਲੇ ਪਾਸਿਓਂ ਖੇਪ ਦੀ ਸਪੁਰਦਗੀ ਤੋਂ ਬਾਅਦ, ਤੰਨਾ ਦੇ ਤਿੰਨ ਹੋਰ ਸਾਥੀ ਇਸ ਨੂੰ ਸੁਮਿਤ ਕੁਮਾਰ ਕੋਲੋਂ ਇਕੱਤਰ ਕਰਦੇ ਸਨ। ਗੁਪਤਾ ਨੇ ਦੱਸਿਆ ਕਿ ਜਗਜੀਤ ਸਿੰਘ ਉਰਫ ਲਾਡੀ ਨਸ਼ਿਆਂ ਦੀਆਂ ਖੇਪਾਂ ਨੂੰ ਠਿਕਾਣੇ ਲਾਉਣ ਲਈ ਉਨ੍ਹਾਂ ਨੂੰ ਆਪਣੀ ਸਵਿਫਟ ਕਾਰ ਮੁਹੱਈਆ ਕਰਵਾਉਂਦਾ ਸੀ।
ਪੁਲਿਸ ਦੇ ਡਾਇਰੈਕਟਰ ਜਨਰਲ ਨੇ ਦੱਸਿਆ ਕਿ, ਹੁਣ ਤਕ ਕੀਤੀ ਗਈ ਜਾਂਚ ਦੇ ਅਧਾਰ ਤੇ, ਇਨ੍ਹਾਂ ਮੁਲਜ਼ਮਾਂ ਵੱਲੋਂ ਹੁਣ ਤੱਕ 42 ਪੈਕੇਟ ਹੈਰੋਇਨ, 9 ਮਿਲੀਮੀਟਰ ਦੀ ਵਿਦੇਸ਼ੀ ਬਣੀ ਪਿਸਤੌਲ (80 ਜ਼ਿੰਦਾ ਕਾਰਤੂਸਾਂ ਅਤੇ 12 ਬੋਰ ਬੰਦੂਕ ਦੇ 2 ਜ਼ਿੰਦਾ ਕਾਰਤੂਸਾਂ) ਤਸਕਰੀ ਕੀਤੇ ਜਾਣ ਦਾ ਸ਼ੱਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਪਾਕਿਸਤਾਨ ਅਧਾਰਤ ਤਸਕਰਾਂ ਤੋਂ ਨਸ਼ੀਲੇ ਪਦਾਰਥਾਂ ਦੀ ਆਮਦ ਨਾਲ 39 ਲੱਖ ਰੁਪਏ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਰੁਪਏ ਵਿਚੋਂ 39 ਲੱਖ ਰੁਪਏ ਸੁਮਿਤ ਕੁਮਾਰ ਦੁਆਰਾ ਆਪਣੇ ਇੰਨਾ ਸਾਥੀਆਂ ਅਤੇ ਰਮਨਦੀਪ ਸਿੰਘ ਵਿਚਕਾਰ ਬਰਾਬਰ ਵੰਡਣ ਲਈ ਪ੍ਰਾਪਤ ਹੋਏ।
ਪੰਜਾਬ ਡੀਜੀਪੀ ਨੇ ਕਿਹਾ ਕਿ ਪੁਲਿਸ ਨੇ ਨਾਰਕੋ ਅੱਤਵਾਦ ਸਪਲਾਈ ਚੇਨ ਤੋੜਨ ਲਈ ਪਾਕਿਸਤਾਨ, ਯੂ.ਏ.ਈ. ਅਤੇ ਭਾਰਤ ਦੇ ਵੱਖ ਵੱਖ ਹਿੱਸਿਆਂ ਜਿਵੇਂ ਕਿ ਪੰਜਾਬ, ਜੰਮੂ-ਕਸ਼ਮੀਰ, ਦਿੱਲੀ ਆਦਿ ਵਿਚ ਸਥਿਤ ਨਸ਼ਾ ਤਸਕਰੀ ਅਤੇ ਸਪਲਾਈ ਦੇ ਵਪਾਰ ਰਾਹੀਂ ਪੈਸੇ ਦੇ ਚਲਣ ਦੀ ਰਣਨੀਤੀ ਉਪਰ ਨਿਗਰਾਨੀ ਰੱਖਕੇ ਵੱਖ-ਵੱਖ ਥਾਂਵਾਂ ‘ਤੇ ਸਖਤ ਕਾਰਵਾਈ ਕਰਕੇ ਇਸ ਤਸਕਰ ਗਰੋਹ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ, ਜੋ ਕਿ ਆਈਐਸਆਈ ਅਤੇ ਅਤੇ ਹੋਰ ਪਾਕਿ ਸੰਸਥਾਵਾਂ ਵੱਲੋਂ ਅੱਤਵਾਦੀ ਕਾਰਵਾਈਆਂ ਲਈ ਵਿੱਤੀ ਸਹਾਇਤਾ ਕਰਨ ਵਜੋਂ ਸਿੱਧੀ ਨਿਗਰਾਨੀ ਅਧੀਨ ਚਲਾਇਆ ਜਾ ਰਿਹਾ ਹੈ


Share