ਫੈਡਰਲ ਜੱਜ ਵੱਲੋਂ ਪੈਨਸਿਲਵੇਨੀਆ ‘ਚ ਟਰੰਪ ਮੁਹਿੰਮ ਵੱਲੋਂ ਵੋਟਾਂ ਨੂੰ ਅਯੋਗ ਐਲਾਨਣ ਵਾਲਾ ਦਾਇਰ ਮੁਕੱਦਮਾ ਖਾਰਜ

268
Share

ਵਾਸ਼ਿੰਗਟਨ, 22 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਫੈਡਰਲ ਜੱਜ ਨੇ ਪੈਨਸਿਲਵੇਨੀਆ ਵਿਚ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲੱਖਾਂ ਵੋਟਾਂ ਨੂੰ ਅਯੋਗ ਐਲਾਨਣ ਲਈ ਉਨ੍ਹਾਂ ਦੀ ਚੋਣ ਮੁਹਿੰਮ ਨੇ ਜਿਹੜਾ ਮੁਕੱਦਮਾ ਦਾਇਰ ਕੀਤਾ ਸੀ ਉਸ ਨੂੰ ਖਾਰਜ ਕਰ ਦਿੱਤਾ ਹੈ। ਜੱਜ ਨੇ ਕਿਹਾ ਇਹ ਇਲਜ਼ਾਮ ਮਨਘੜ੍ਹਤ ਹਨ। ਅਮਰੀਕਾ ਦੇ ਮਿਡਲ ਡਿਸਟ੍ਰਿਕਟ ਪੈਨਸਿਲਵੇਨੀਆ ਦੇ ਜੱਜ ਮੈਥਿਊ ਬ੍ਰਾਨ ਨੇ ਟਰੰਪ ਦੀ ਮੁਹਿੰਮ ਅਰਜ਼ੀ ਰੱਦ ਕਰ ਦਿੱਤੀ।


Share