ਫੈਂਗ-ਫੈਂਗ ਨੇ ਵੁਹਾਨ ਲਾਕਡਾਊਨ ਡਾਇਰੀ ‘ਚ ਖੋਲ੍ਹੇ ਚੀਨ ‘ਚ ਮੌਤਾਂ ਦੇ ਰਹੱਸ

723
Share

ਬੀਜਿੰਗ, 24 ਅਪ੍ਰੈਲ (ਪੰਜਾਬ ਮੇਲ)- ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਵਾਇਰਸ ਪੂਰੀ ਦੁਨੀਆ ਵਿਚ ਤ੍ਰਾਸਦੀ ਮਚਾ ਰਿਹਾ ਹੈ। ਇਸ ਨਾਲ ਹੁਣ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਚੀਨ ਸ਼ੁਰੂ ਤੋਂ ਹੀ ਦੁਨੀਆ ਨੂੰ ਇਸ ਸੰਬੰਧੀ ਸੂਚਨਾ ਨਹੀਂ ਦੇ ਪਾਇਆ ਅਤੇ ਨਾ ਹੀ ਉਹ ਹੁਣ ਤੱਕ ਹੋਰ ਦੇਸ਼ਾਂ ਨੂੰ ਸਮਝਾਉਣ ਵਿਚ ਸਫਲ ਰਿਹਾ ਹੈ। ਇਸ ਵਿਚ ਚੀਨ ਦੇ ਵੁਹਾਨ ਸ਼ਹਿਰ ਵਿਚ ਹੋਏ ਲਾਕਡਾਊਨ ਦੇ ਦੌਰਾਨ ਇਕ ਮਹਿਲਾ ਵੱਲੋਂ ਲਿਖੀ ਇਕ ਡਾਇਰੀ ਸਾਹਮਣੇ ਆਈ ਹੈ।

ਅਸਲ ਵਿਚ ਜਿਸ ਸਮੇਂ ਚੀਨ ਦੇ ਵੁਹਾਨ ਵਿਚ ਕੋਰੋਨਾ ਫੈਲਿਆ ਉਸ ਸਮੇਂ ਫੈਂਗ-ਫੈਂਗ ਨਾਮ ਦੀ ਮਹਿਲਾ ਰੋਜ਼ ਡਾਇਰੀ ਲਿਖਦੀ ਸੀ। ਡਾਇਰੀ ਵਿਚ ਉਹ ਵੁਹਾਨ ਦਾ ਸਾਰਾ ਸੱਚ ਲਿਖਦੀ ਸੀ। ਡਾਇਰੀ ਵਿਚ ਉਸ ਨੇ ਮੌਤ, ਸੋਗ ਅਤੇ ਤਸੀਹੇ ਦੀ ਕਹਾਣੀ ਲਿਖੀ। ਸ਼ੁਰੂ-ਸ਼ੁਰੂ ਵਿਚ ਚੀਨ ਦੇ ਲੋਕ ਵੀ ਉਸ ਦੇ ਦੀਵਾਨੇ ਹੋਏ ਪਰ ਜਿਵੇਂ ਹੀ ਉਹਨਾਂ ਨੂੰ ਪਤਾ ਚੱਲਿਆ ਕਿ ਪੂਰੀ ਕਹਾਣੀ ਜਰਮਨ ਅਤੇ ਇੰਗਲਿਸ਼ ਵਿਚ ਆ ਰਹੀ ਹੈ ਤਾਂ ਉਹਨਾਂ ਨੇ ਇਸ ਨਾਇਕਾ ਨੂੰ ਖਲਨਾਇਕਾ ਬਣਾ ਦਿੱਤਾ ਅਤੇ ਫਿਰ ਫੈਂਗ-ਫੈਂਗ ਨੂੰ ਧਮਕੀਆਂ ਮਿਲਣ ਲੱਗੀਆਂ।

ਐਵਾਰਡ ਜੇਤੂ ਲੇਖਿਕਾ ਫੈਂਗ-ਫੈਂਗ ਨੂੰ ਹੁਣ ਜਾਨੋ ਮਾਰਨ ਦੀ ਧਮਕੀ ਮਿਲ ਰਹੀ ਹੈ। ਧਮਕੀ ਖੁਦ ਚੀਨ ਵੱਲੋਂ ਮਿਲੀ ਹੈ ਅਤੇ ਫੈਂਗ-ਫੈਂਗ ਦਾ ਦੋਸ਼ ਸਿਰਫ ਇੰਨਾ ਹੈ ਕਿ ਉਹਨਾਂ ਨੇ ਉਹ ਸੱਚਾਈ ਬਿਆਨ ਕੀਤੀ ਹੈ ਜਿਹੜੀ ਚੀਨ ਵਿਚ ਵਾਪਰੀ ਹੈ। ਉਹਨਾਂ ਨੇ ਵੁਹਾਨ ਵਾਇਰਸ ਦੇ ਬਾਰੇ ਵਿਚ ਲਿਖਿਆ ਹੈ ਜੋ ਪੂਰੀ ਦੁਨੀਆ ਵਿਚ ਤਬਾਹੀ ਮਚਾ ਰਿਹਾ ਹੈ। ਉਹਨਾਂ ਨੇ 76 ਦਿਨਾਂ ਦੇ ਵੁਹਾਨ ਲਾਕਡਾਊਨ ਵਿਚ ਡਾਇਰੀ ਲਿਖੀ ਹੈ। ਫੈਂਗ-ਫੈਂਗ ਨੇ ਉਸ ਸਮੇਂ ਦੀ ਵੁਹਾਨ ਸਥਿਤੀ, ਚੀਨ ਅਥਾਰਿਟੀ ਦਾ ਕਾਰਨਾਮਾ, ਹਸਪਤਾਲਾਂ ਵਿਚ ਮਰੀਜ਼ਾਂ ਦੀ ਮਾੜੀ ਹਾਲਤ, ਸ਼ਮਸ਼ਾਨ ਅਤੇ ਕਬਰਸਤਾਨ ਵਿਚ ਫੈਲੇ ਸੋਗ ਦੇ ਬਾਰੇ ਵਿਚ ਲਿਖਿਆ। ਇੰਨਾ ਹੀ ਨਹੀਂ ਮਹਿਲਾ ਨੇ ਇਹ ਸਭ ਲਿਖਿਆ ਅਤੇ ਆਨਲਾਈਨ ਵੀ ਪਾ ਦਿੱਤਾ। ਬੱਸ ਇਸੇ ਡਰ ਨਾਲ ਚੀਨ ਉਸ ਦੇ ਪਿੱਛੇ ਪੈ ਗਿਆ।

ਅਸਲ ਵਿਚ ਫੈਂਗ-ਫੈਂਗ ਦੀ ਇਹ ਵੁਹਾਨ ਡਾਇਰੀ ਜਰਮਨ ਅਤੇ ਇੰਗਲਿਸ਼ ਵਿਚ ਛਪੀ ਹੈ। ਫੈਂਗ-ਫੈਂਗ ਨੇ ਡਾਇਰੀ ਦੇ ਆਨਲਾਈਨ ਐਡੀਸ਼ਨ ਵਿਚ ਕੁੱਲ 64 ਪੋਸਟਾਂ ਪਾਈਆਂ ਹਨ। ਉਹਨਾਂ ਨੇ ਕਿਸੇ ਚੰਗੇ ਰਿਪੋਟਰ ਦੀ ਤਰ੍ਹਾਂ ਜੋ ਦੇਖਿਆ, ਜੋ ਸੁਣਿਆ ਉਹੀ ਲਿਖਿਆ। ਜਦੋਂ ਦੁਨੀਆ ਕੋਰੋਨਾ ਨੂੰ ਠੀਕ ਢੰਗ ਨਾਲ ਸਮਝ ਵੀ ਨਹੀਂ ਸਕੀ ਸੀ ਉਦੋਂ ਉਹਨਾਂ ਨੇ ਡਾਕਟਰਾਂ ਦੇ ਹਵਾਲੇ ਨਾਲ ਦੁਨੀਆ ਨੂੰ ਦੱਸਿਆ ਕਿ ਬੀਮਾਰੀ ਛੂਤਕਾਰੀ ਹੈ। ਜੇਕਰ ਡਾਇਰੀ ਦੇ ਕੁਝ ਸਫਿਆਂ ‘ਤੇ ਨਜ਼ਰ ਮਾਰੀਏ ਤਾਂ 13 ਫਰਵਰੀ ਨੂੰ ਫੈਂਗ-ਫੈਂਗ ਇਕ ਕਬਰਸਤਾਨ ਦੀ ਤਸਵੀਰ ਲਗਾ ਕੇ ਲਿਖਦੀ ਹੈ,”ਮੈਨੂੰ ਇਹ ਤਸਵੀਰ ਮੇਰੇ ਇਕ ਡਾਕਟਰ ਦੋਸਤ ਨੇ ਭੇਜੀ ਹੈ। ਇੱਥੇ ਚਾਰੇ ਪਾਸੇ ਫਰਸ਼ ‘ਤੇ ਮੋਬਾਈਲ ਫੋਨ ਪਏ ਹਨ, ਕਦੇ ਇਹਨਾਂ ਮੋਬਾਈਲਾਂ ਦਾ ਕੋਈ ਮਾਲਕ ਵੀ ਰਿਹਾ ਹੋਵੇਗਾ।” ਉਸ ਦੌਰਾਨ ਜਦੋਂ ਚੀਨ ਦੀ ਸਰਕਾਰ ਮੌਤਾਂ ਦੀ ਗਿਣਤੀ ਲੁਕਾਉਣ ਵਿਚ ਲੱਗੀ ਸੀ ਫੈਂਗ-ਫੈਂਗ ਨੇ ਜ਼ਾਹਰ ਕਰ ਦਿੱਤਾ ਕਿ ਕਬਰਸਤਾਨਾਂ ਵਿਚ ਮੋਬਾਈਲ ਖਿੱਲਰੇ ਪਏ ਸਨ। ਇਹ ਮੋਬਾਇਲ ਇਸ ਗੱਲ ਦਾ ਸੰਕੇਤ ਸਨ ਕਿ ਮੌਤਾਂ ਕਿਸ ਤੇਜ਼ ਗਤੀ ਨਾਲ ਹੋ ਰਹੀਆਂ ਸਨ।

17 ਫਰਵਰੀ ਨੂੰ ਫੈਂਗ-ਫੈਂਗ ਨੇ ਲਿਖਿਆ,”ਹਸਪਤਾਲ ਕੁਝ ਦਿਨਾਂ ਤੱਕ ਮੌਤ ਸਰਟੀਫਿਕੇਟ ਵੰਡਦੇ ਰਹਿਣਗੇ ਅਤੇ ਗੱਡੀਆਂ ਜ਼ਰੀਏ ਕਈ ਲਾਸ਼ਾਂ ਸ਼ਮਸ਼ਾਨ ਘਾਟ ਲਿਜਾਈਆਂ ਜਾਣਗੀਆਂ। ਇਹ ਗੱਡੀਆਂ ਦਿਨ ਵਿਚ ਕਈ ਚੱਕਰ ਲਗਾਉਂਦੀਆਂ ਰਹਿਣਗੀਆਂ।” ਫੈਂਗ-ਫੈਂਗ ਦਾ ਉਦੇਸ਼ ਸਿਰਫ ਮੌਤ ਦੀ ਭਿਆਨਕ ਗਾਥਾ ਲਿਖਣ ਦਾ ਨਹੀਂ ਸੀ ਸਗੋਂ ਉਹਨਾਂ ਨੇ ਹਸਪਤਾਲਾਂ ਦੀ ਮਾੜੀ ਹਾਲਤ ਦੇ ਬਾਰੇ ਵਿਚ ਵੀ ਲਿਖਿਆ। ਹਸਪਤਾਲਾਂ ਵਿਚ ਜਗ੍ਹਾ ਨਹੀਂ ਹੈ। ਡਾਕਟਰ ਮਰੀਜ਼ਾਂ ਨੂੰ ਦੇਖ ਤੱਕ ਨਹੀਂ ਪਾ ਰਹੇ। ਕਿਸੇ ਨੂੰ ਕਿਸੇ ਦੀ ਚਿੰਤਾ ਹੀ ਨਹੀਂ ਹੈ। ਇਸ ਸਭ ਦਾ ਜ਼ਿਕਰ ਉਹਨਾਂ ਨੇ ਕੀਤਾ।


Share