ਫੇਸਬੁੱਕ ਵੱਲੋਂ ਕੋਰੋਨਾਵਾਇਰਸ ਬਾਰੇ ਗਲਤ ਦਾਅਵੇ ਵਾਲੇ ਵਿਗਿਆਪਨਾਂ ‘ਤੇ ਪਾਬੰਦੀ ਲਾਉਣ ਦਾ ਫੈਸਲਾ

933
Share

ਸਾਨ ਫ੍ਰਾਂਸਿਸਕੋ, 28 ਫਰਵਰੀ (ਪੰਜਾਬ ਮੇਲ)-ਫੇਸਬੁੱਕ ਨੇ ਨਵੇਂ ਕੋਰੋਨਾਵਾਇਰਸ ਬਾਰੇ ਗਲਤ ਦਾਅਵੇ ਕਰਨ ਵਾਲੇ ਵਿਗਿਆਪਨਾਂ ‘ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਇਹ ਵਿਗਿਆਪਨ ਅਜਿਹੇ ਉਤਪਾਦਾਂ ਨਾਲ ਸੰਬੰਧਤ ਹਨ, ਜਿਨ੍ਹਾਂ ‘ਚ ਇਸ ਵਾਇਰਸ ਨੂੰ ਲੈ ਕੇ ਤਮਾਮ ਦਾਅਵੇ ਕੀਤੇ ਗਏ ਹਨ। ਸੋਸ਼ਲ ਨੈੱਟਵਰਕਿੰਗ ਕੰਪਨੀ ਨੇ ਕਿਹਾ ਕਿ ਉਹ ਅਜਿਹੇ ਵਿਗਿਆਪਨਾਂ ਨੂੰ ਹਟਾ ਰਹੀ ਹੈ ਜਿਸ ‘ਚ ਕਿਸੇ ਉਤਪਾਦਨ ਦਾ ਜ਼ਿਕਰ ਹੈ ਅਤੇ ਨਾਲ ਹੀ ਇਹ ਵੀ ਲਿਖਿਆ ਹੈ ਕਿ ਇਸ ਦੇ ਲਈ ਸੀਮਿਤ ਹੈ। ਇਸ ਤੋਂ ਇਲਾਵਾ ਅਜਿਹੇ ਵਿਗਿਆਪਨ ਵੀ ਹਟਾਏ ਜਾ ਰਹੇ ਹਨ ਜਿਨ੍ਹਾਂ ‘ਚ ਵਾਇਰਸ ਤੋਂ ਬਚਾਅ ਦੀ 100 ਫੀਸਦੀ ਗਾਰੰਟੀ ਦਿੱਤੀ ਗਈ ਹੈ। ਕੰਪਨੀ ਨੇ ਉਦਹਾਰਣ ਦਿੰਦੇ ਹੋਏ ਕਿਹਾ ਕਿ ਫੇਸ ਮਾਸਕ ਦੇ ਅਜਿਹੇ ਵਿਗਿਆਪਨ ਜਿਸ ‘ਚ ਵਾਇਰਸ ਤੋਂ ਬਦਲਾਅ ਦੀ 100 ਫੀਸਦੀ ਗਾਰੰਟੀ ਦਿੱਤੀ ਗਈ, ਨੂੰ ਆਗਿਆ ਨਹੀਂ ਦਿੱਤੀ ਜਾਵੇਗੀ। ਇਹ ਪਾਬੰਦੀ ਇਸ ਹਫਤੇ ਤੋਂ ਲਾਗੂ ਹੋਈ ਹੈ। ਫੇਸਬੁੱਕ ਨੇ ਇਹ ਪਾਬੰਦੀ ਅਜਿਹੇ ਸਮੇਂ ਲਗਾਈ ਹੈ ਜਦੋਂਕਿ ਵਿਸ਼ਵ ਸਿਹਤਮੰਦ ਸੰਗਠਨ (ਡਬਲਿਊ.ਐੱਚ. ਓ.) ਨੇ ਕਿਹਾ ਕਿ ਮੰਗਲਵਾਰ ਨੂੰ ਚੀਨ ਤੋਂ ਬਾਹਰ ਕੋਰੋਨਾਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਗਿਣਤੀ ਨਾਲ ਦੇਸ਼ (ਚੀਨ) ‘ਚ ਸਾਹਮਣੇ ਆਏ ਮਾਮਲਿਆਂ ਤੋਂ ਜ਼ਿਆਦਾ ਹੋ ਗਈ ਹੈ।


Share