ਫੇਸਬੁੱਕ ਵੱਲੋਂ ‘ਕਿਸਾਨ ਏਕਤਾ ਮੋਰਚਾ’ ਪੇਜ਼ ਬੰਦ ਹੋਣ ’ਤੇ ਸਫ਼ਾਈ ਪੇਸ਼

471
Share

ਨਵੀਂ ਦਿੱਲੀ, 22 ਦਸੰਬਰ (ਪੰਜਾਬ ਮੇਲ)-ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਇਸ ਦੇ ਨਾਲ ਹੀ ਕਿਸਾਨ ਆਪਣੇ ਅੰਦੋਲਨ ਨਾਲ ਜੁੜੀਆਂ ਸੂਚਨਾਵਾਂ ਸਾਂਝੀਆਂ ਕਰਨ ਲਈ ਸੋਸ਼ਲ ਮੀਡੀਆ ਦਾ ਵੀ ਸਹਾਰਾ ਲੈ ਰਹੇ ਹਨ। ਐਤਵਾਰ ਨੂੰ ਕਿਸਾਨ ਏਕਤਾ ਮੋਰਚਾ ਦਾ ਫੇਸਬੁੱਕ ਪੇਜ ਬੰਦ ਹੋ ਗਿਆ ਸੀ। ਜਥੇਬੰਦੀਆਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਫੇਸਬੁੱਕ ਖਾਤੇ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਮਾਮਲੇ ’ਚ ਹੁਣ ਫੇਸਬੁੱਕ ਨੇ ਸਫ਼ਾਈ ਦਿੰਦਿਆਂ ਦੱਸਿਆ ਕਿ ਕਿਸਾਨ ਏਕਤਾ ਮੋਰਚਾ ਨਾਂਅ ਦੇ ਪੇਜ ’ਤੇ ਅਚਾਨਕ ਕੁੱਝ ਸਰਗਰਮੀਆਂ ਹੋਣ ਲੱਗੀਆਂ ਸਨ, ਜਿਸ ਤੋਂ ਬਾਅਦ ਮਸ਼ੀਨ ਨੇ ਕੋਡਿੰਗ ਮੁਤਾਬਿਕ ਆਟੋਮੈਟਿਕ ਪੇਜ ਨੂੰ ਬੰਦ ਕਰ ਦਿੱਤਾ, ਹਾਲਾਂਕਿ ਸਿਰਫ਼ ਤਿੰਨ ਘੰਟਿਆਂ ਅੰਦਰ ਹੀ ਪੇਜ ਨੂੰ ਮੁੜ ਚਾਲੂ ਕਰ ਦਿੱਤਾ ਗਿਆ। ਕਿਸਾਨ ਏਕਤਾ ਮੋਰਚਾ ਦਾ ਫੇਸਬੁੱਕ ਪੇਜ ਬੰਦ ਹੋਣ ਤੋਂ ਬਾਅਦ ਕਈ ਜਥੇਬੰਦੀਆਂ ਨੇ ਸਰਕਾਰ ’ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਹੀ ਅਜਿਹਾ ਕਰਵਾਇਆ ਹੈ। ਹਾਲਾਂਕਿ ਵਿਰੋਧ ਦੇ ਕੁਝ ਸਮਾਂ ਬਾਅਦ ਹੀ ਪੇਜ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਗਿਆ।

Share