ਫੇਸਬੁੱਕ ਵੱਲੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਸਿੱਧੀ ਚਿਤਾਵਨੀ!

586
Share

ਟਰੰਪ ਵੱਲੋਂ ਨਫਰਤ ਵਾਲਾ ਭਾਸ਼ਣ ਜਾਂ ਗਲਤ ਜਾਣਕਾਰੀ ਪੋਸਟ ਕਰਨ ‘ਤੇ ਉਨ੍ਹਾਂ ਦੀਆਂ ਪੋਸਟਾਂ ਨੂੰ ਕੀਤਾ ਜਾਵੇਗਾ ਡਿਲੀਟ : ਸ਼ੈਰਿਲ ਸੈਂਡਬਰਗ
ਵਾਸ਼ਿੰਗਟਨ, 20 ਅਗਸਤ (ਪੰਜਾਬ ਮੇਲ)-ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਦੇਖਦੇ ਹੋਏ ਫੇਸਬੁੱਕ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ। ਫੇਸਬੁੱਕ ਦੀ ਚੀਫ ਆਪਰੇਟਿੰਗ ਆਫਿਸਰ ਸ਼ੈਰਿਲ ਸੈਂਡਬਰਗ ਨੇ ਕਿਹਾ ਕਿ ਜੇਕਰ ਟਰੰਪ ਕੰਪਨੀ ਦੇ ਨਿਯਮਾਂ ਨੂੰ ਤੋੜਦੇ ਹਨ ਤਾਂ ਇਹ ਪਲੇਟਫਾਰਮ ਉਨ੍ਹਾਂ ਦੀਆਂ ਪੋਸਟਾਂ ਹਟਾ ਦੇਵੇਗਾ। ਮੰਗਲਵਾਰ ਨੂੰ ਐੱਮ.ਐੱਸ. ਐੱਨ. ਬੀ. ਸੀ. ਨਾਲ ਗੱਲਬਾਤ ਕਰਦੇ ਹੋਏ ਸੈਂਡਬਰਗ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਨਫਤਰ ਵਾਲਾ ਭਾਸ਼ਣ ਜਾਂ ਕੋਰੋਨਾ ਵਾਇਰਸ ਨੂੰ ਲੈ ਕੇ ਕੋਈ ਗਲਤ ਜਾਣਕਾਰੀ ਪੋਸਟ ਕਰਦੇ ਹਨ ਤਾਂ ਉਸ ਨੂੰ ਡਿਲੀਟ ਕਰ ਦਿੱਤਾ ਜਾਵੇਗਾ।
ਅਮਰੀਕਾ ‘ਚ 2016 ‘ਚ ਹੋਈਆਂ ਚੋਣਾਂ ‘ਚ ਫੇਸਬੁੱਕ ‘ਤੇ ਕੋਈ ਦੋਸ਼ ਲੱਗੇ ਸਨ। ਦੋਸ਼ ਸੀ ਕਿ ਫੇਸਬੁੱਕ ਰਾਹੀਂ ਵਿਦੇਸ਼ੀ ਤਾਕਤਾਂ ਨੇ ਚੋਣਾਂ ‘ਚ ਦਖਲਅੰਦਾਜ਼ੀ ਕੀਤੀ। ਹਾਲਾਂਕਿ, ਫੇਸਬੁੱਕ ਹੁਣ ਸਖਤ ਕਦਮ ਚੁੱਕ ਰਹੀ ਹੈ। ਚੋਣਾਂ ਨੂੰ ਲੈ ਕੇ ਲੋਕਾਂ ‘ਚ ਦੁਵਿਧਾ ਘੱਟ ਕਰਨ ਲਈ ਫੇਸਬੁੱਕ ਨੇ ਪਿਛਲੇ ਹਫਤੇ ‘ਵੋਟਿੰਗ ਇਨਫਾਰਮੇਸ਼ਨ ਸੈਂਟਰ’ ਸ਼ੁਰੂ ਕੀਤੇ ਹਨ। ਇਸ ਨਾਲ ਅਮਰੀਕੀ ਲੋਕਾਂ ਨੂੰ ਵੋਟਿੰਗ ਬਾਰੇ ਸਹੀ ਜਾਣਕਾਰੀ ਮਿਲੇਗੀ। ਕੰਪਨੀ ਮੁਤਾਬਕ ਇਹ ਸੈਂਟਰ ਫੇਸਬੁੱਕ ਨਾਲ ਹੀ ਇੰਸਟਾਗ੍ਰਾਮ ‘ਤੇ ਵੀ ਮੌਜੂਦ ਰਹਿਣਗੇ।
ਟਰੰਪ ਦੀ ਪੋਸਟ ‘ਤੇ ਐਕਸ਼ਨ ਨਾ ਲੈਣ ਅਤੇ ਕੰਪਨੀ ਨੇ ਢਿੱਲੇ ਰਵੱਈਏ ਕਾਰਣ ਵਿਗਿਆਪਨ ਦੇਣ ਵਾਲੇ 400 ਲੋਕਾਂ ਨੇ ਫੇਸਬੁੱਕ ਦਾ ਬਾਈਕਾਟ ਕਰ ਦਿੱਤਾ ਸੀ। ਕੰਪਨੀ ਦੇ ਕਰਮਚਾਰੀ ਵੀ ਵਿਰੋਧ ‘ਚ ਆਵਾਜ਼ ਚੁੱਕਣ ਲੱਗੇ ਹਨ। ਇਸ ਤੋਂ ਬਾਅਦ ਕੰਪਨੀ ਨੇ ਹੇਟ ਸਪੀਚ ਅਤੇ ਗਲਤ ਖਬਰਾਂ ‘ਤੇ ਐਕਸ਼ਨ ਲੈਣਾ ਸ਼ੁਰੂ ਕੀਤਾ ਹੈ। ਫੇਸਬੁੱਕ ਨੇ ਕਿਹਾ ਕਿ ਉਸ ਨੇ ਚੋਣਾਂ ‘ਚ ਦਖਲ ਨਾਲ ਨਜਿੱਠਣ ਲਈ ਦੁਨੀਆਂ ਦੇ ਕੁਝ ਸਭ ਤੋਂ ਐਡਵਾਂਸ ਸਿਸਟਮ ਬਣਾਏ ਹਨ ਅਤੇ ਹਮੇਸ਼ਾ ਉਨ੍ਹਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਨ।


Share