ਫੇਸਬੁੱਕ ਨੇ ਟਰੰਪ ਨੂੰ ਮੁੜ ਹਟਾਇਆ

203
Share

ਸਾਨ ਫਰਾਂਸਿਸਕੋ, 2 ਅਪ੍ਰੈਲ  (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਸਦ ‘ਚ ਹਿੰਸਾ ਕਾਰਨ ਰੋਕ ਲਾਉਣ ਤੋਂ ਬਾਅਦ ਆਪਣੀ ਨੂੰਹ ਲਾਰਾ ਟਰੰਪ ਦੇ ਫੇਸਬੁੱਕ ਪੇਜ਼ ਰਾਹੀਂ ਮੁੜ ਸਰਗਰਮ ਹੋਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਨੇ ਆਪਣਾ ਇੰਟਰਵਿਊ ਪੋਸਟ ਕੀਤਾ ਪਰ ਫੇਸਬੁੱਕ ਨੇ ਉਨ੍ਹਾਂ ਦੇ ਕੰਟੈਂਟ ਨੂੰ ਬਲਾਕ ਕਰ ਦਿੱਤਾ | ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕੈਪੀਟਲ ਹਿੱਲ ‘ਚ 6 ਜਨਵਰੀ ਨੂੰ ਹਿੰਸਾ ਦੌਰਾਨ ਹੋਰ ਇੰਟਰਨੈੱਟ ਮੀਡੀਆ ਪਲੇਟਫਾਰਮ ਨਾਲ ਹੀ ਫੇਸਬੁੱਕ ਨੇ ਵੀ ਉਨ੍ਹਾਂ ਦਾ ਅਕਾਊਾਟ ਯਕੀਨੀ ਲਈ ਮੁਅੱਤਲ ਕਰ ਦਿੱਤਾ ਹੈ | ਉਦੋਂ ਤੋਂ ਸਾਬਕਾ ਰਾਸ਼ਟਰਪਤੀ ਇੰਟਰਨੈੱਟ ਮੀਡੀਆ ਦੇ ਬਹੁਤੇ ਪਲੇਟਫਾਰਮਾਂ ਤੋਂ ਮੁਅੱਤਲ ਚਲ ਰਹੇ ਹਨ | ਟਰੰਪ ਨੇ ਇਸ ਵਾਰ ਆਪਣੀ ਨੂੰਹ ਲਾਰਾ ਦੇ ਪੇਜ਼ ਤੋਂ ਮੁੜ ਸਰਗਰਮ ਹੋਣ ‘ਤੇ ਫੇਸਬੁੱਕ ਨੇ ਚਿਤਾਵਨੀ ਜਾਰੀ ਕੀਤੀ ਹੈ ਜੇਕਰ ਫਿਰ ਟਰੰਪ ਇਸ ‘ਤੇ ਸਰਗਰਮ ਹੋਏ ਤਾਂ ਅਕਾਊਾਟ ਸੀਮਤ ਕਰ ਦਿੱਤਾ ਜਾਵੇਗਾ |


Share