ਫੇਸਬੁੱਕ ਨੇ ਕੰਪਨੀ ਦੀਆਂ ਨੀਤੀਆਂ ਦਾ ਉਲੰਘਣ ਕਰਨ ‘ਤੇ ਟਰੰਪ ਦੇ ਸਹਿਯੋਗੀ ਰੋਜ਼ਰ ਸਣੇ 4 ਲੋਕਾਂ ਦੇ ਅਕਾਊਂਟ ਹਟਾਏ

628
Share

ਵਾਸ਼ਿੰਗਟਨ, 9 ਜੁਲਾਈ (ਪੰਜਾਬ ਮੇਲ)- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਕਿਹਾ ਹੈ ਕਿ ਉਸ ਨੇ ਕੰਪਨੀ ਦੀਆਂ ਨੀਤੀਆਂ ਦਾ ਉਲੰਘਣ ਕਰਨ ‘ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹਿਯੋਗੀ ਰੋਜ਼ਰ ਸਟੋਨ ਸਣੇ ਚਾਰ ਲੋਕਾਂ ਦੇ ਅਕਾਊਂਟ ਹਟਾ ਦਿੱਤੇ ਹਨ। ਕੰਪਨੀ ਨੇ ਕਿਹਾ ਕਿ ਇਨ•ਾਂ ਅਕਾਊਂਟ ਨੂੰ ਫਰਜ਼ੀ, ਵਿਦੇਸ਼ੀ ਦਖ਼ਲ ਅਤੇ ਨਜਾਇਜ਼ ਸਮੱਗਰੀ ਪ੍ਰਸਾਰਿਤ ਕਰਨ ਸਬੰਧੀ ਨੀਤੀ ਦੇ ਤਹਿਤ ਹਟਾਇਆ ਗਿਆ ਹੈ। ਫੇਸਬੁੱਕ ਨੇ ਕਿਹਾ ਕਿ ਇਸ ਤਰ•ਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਲੋਕ ਫਰਜ਼ੀ ਅਕਾਊਂਟ ਦੀ ਵਰਤੋਂ ਕਰਦੇ ਹਨ, ਜਿਨ•ਾਂ ਵਿੱਚੋਂ ਕੁਝ ਦਾ ਸਾਡੇ ਸਵੈਚਾਲਿਤ ਸਿਸਟਮ ਨੇ ਪਤਾ ਲਾ ਕੇ ਉਨ•ਾਂ ਨੂੰ ਬੰਦ ਕਰ ਦਿੱਤਾ ਹੈ। ਜਾਂਚ ਮੁਤਾਬਕ ਰੋਜ਼ਰ ਸਟੋਨ ਅਤੇ ਉਸ ਦੇ ਸਹਿਯੋਗੀ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਨੈਟਵਰਕ ਨਾਲ ਜੁੜੇ ਹੋਏ ਸਨ। ਫੇਸਬੁੱਕ ਨੇ ਕਿਹਾ ਕਿ ਹਟਾਏ ਗਏ ਖਾਤਿਆਂ ਨੂੰ ਕੈਨੇਡਾ, ਇਕਵਾਡੋਰ, ਬ੍ਰਾਜ਼ੀਲ, ਯੂਕਰੇਨ, ਉੱਤਰੀ ਤੇ ਦੱਖਣੀ ਅਮਰੀਕੀ ਮੁਲਕਾਂ ਅਤੇ ਅਮਰੀਕਾ ਵਿੱਚ ਬਣਾਇਆ ਗਿਆ ਸੀ।


Share